ਬਾਰਸੀਲੋਨਾ:ਰਾਫੇਲ ਨਡਾਲ ਨੇ ਇੱਕ ਵਾਰ ਫਿਰ ਆਪਣੀ ਬਾਦਸ਼ਾਹਤ ਸਾਬਤ ਕਰਦਿਆਂ ਬਾਰਸੀਲੋਨਾ ਓਪਨ ਟੈਨਿਸ ਫਾਈਨਲ ਵਿੱਚ ਸਟੇਫਾਨੋਸ ਸਿਟਸਿਪਾਸ ਨੂੰ 6-4, 6-7, 7-5 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਇਸ ਟੂਰਨਾਮੈਂਟ ਵਿੱਚ ਨਡਾਲ ਦਾ ਇਹ 12ਵਾਂ ਖਿਤਾਬ ਹੈ।