ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ) : ਜ਼ਿਲ੍ਹਾ ਮੋਗਾ ਦੇ ਪਿੰਡ ਸੈਦੋਕੇ ਦੀ ਫਰਿਜਨੋ ਨਿਵਾਸੀ ਸੰਗਤ ਵੱਲੋ ਧੰਨ ਧੰਨ ਬਾਬਾ ਗੰਗਾ ਰਾਮ ਜੀ ਦੀ ਬਰਸੀ ਬੜੀ ਸ਼ਰਧਾ ਭਾਵਨਾ ਨਾਲ, ਸਥਾਨਿਕ ਗੁਰਦਵਾਰਾ ਨਾਨਕਸਰ ਚੈਰੀ ਰੋਡ ਵਿਖੇ ਸ਼੍ਰੀ ਅਖੰਡ ਪਾਠ ਸਹਿਬ ਦੇ ਭੋਗ ਪਾਕੇ ਮਨਾਈ ਗਈ। ਇਸ ਮੌਕੇ ਪੰਜਾਬ ਤੋਂ ਖਾਸ ਕਰਕੇ ਸੰਤ ਧਰਮ ਦਾਸ ਜੀ ਪਹੁੰਚੇ ਹੋਏ ਸਨ। ਉਹਨਾਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਬਾਬਾ ਗੰਗਾ ਰਾਮ ਜੀ ਦੇ ਜੀਵਨ ਤੇ ਪੰਛੀ ਝਾਤ ਪਵਾਈ। ਉਹਨਾਂ ਪਿੰਡ ਸੈਦੋਕੇ ਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਨਗਰ ਨਿਵਾਸੀ ਸੰਗਤ ਨੂੰ ਅਸ਼ੀਰਵਾਦ ਵੀ ਦਿੱਤਾ। ਇਸ ਮੌਕੇ ਕੀਰਤਨ ਦਰਬਾਰ ਸਜਾਇਆ ਗਿਆ। ਕੜ੍ਹਾਹ ਪ੍ਰਸ਼ਾਦ ਦੀ ਦੇਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਸਮਾਜਸੇਵੀ ਪੰਮਾ ਸੈਦੋਕੇ ਨੇ ਸਭਨਾਂ ਸੰਗਤਾਂ ਦਾ ਧੰਨਵਾਦ ਕੀਤਾ, ਉਪਰੰਤ ਸੰਤ ਧਰਮ ਦਾਸ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਦਾ ਦੌਰਾਨ ਕੀਤਾ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਫੁੱਲ ਭੇਂਟ ਕੀ