ਕਰਾਚੀ, 18 ਅਗਸਤਪਾਕਿਸਤਾਨ ਦੇ ਕ੍ਰਿਕਟ ਭਾਈਚਾਰੇ ਨੇ ਮਹਿੰਦਰ ਸਿੰਘ ਧੋਨੀ ਦੀ ਭਾਰਤ ਦੇ ਮਹਾਨ ਕਪਤਾਨ ਅਤੇ ਪ੍ਰਭਾਵਸ਼ਾਲੀ ਖਿਡਾਰੀ ਵਜੋਂ ਸ਼ਲਾਘਾ ਕੀਤੀ ਹੈ। ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਨ ਵਾਲੇ ਧੋਨੀ ਦੀ ਕਪਤਾਨੀ ਹੇਠ ਭਾਰਤ ਨੇ ਟੀ-20 ਵਰਲਡ ਕੱਪ, 50 ਓਵਰਾਂ ਦਾ ਵਰਲਡ ਕੱਪ ਅਤੇ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤਿਆ, ਜਦਕਿ ਟੈਸਟ ਕ੍ਰਿਕਟ ਵਿੱਚ ਦੁਨੀਆ ਦੀ ਨੰਬਰ ਇਕ ਟੀਮ ਵੀ ਬਣੀ। ਧੋਨੀ ਦੀ ਇੰਜ਼ਮਾਮ ਉਲ ਹੱਕ, ਬਾਸਿਤ ਅਲੀ, ਵਸੀਮ ਅਕਰਮ, ਵੱਕਾਰ ਯੂਨਿਸ, ਮੁਦੱਸਰ ਨਜ਼ਰ, ਸ਼ਾਹਿਦ ਅਫਰੀਦੀ ਅਤੇ ਹੋਰ ਬਹੁਤ ਸਾਰੇ ਖ਼ਿਡਾਰੀਆਂ ਤੇ ਹਸਤੀਆਂ ਨੇ ਪ੍ਰਸ਼ੰਸਾ ਕੀਤੀ ਹੈ।