(Centro de Confinamiento del Terrorismo (CECOT)
ਪਹਿਲੀ ਵਾਰ ਦੁਨੀਆਂ ਦੇ ਸੱਤ ਕਾਂਟੀਨੈਂਟਸ ਦੇ ਮੀਡੀਆ ਹਾਊਸ ਨੂੰ ਸੱਦੇ ਦੇ ਕੇ ਫਿਲਮਾਇਆ ਗਿਆ ਹੈ । 2022 ਵਿੱਚ ਬਣੀ ਇਸ ਅੱਤ ਅਧੁਨਿਕ ਜੇਲ੍ਹ ਵਿੱਚ ਬਹੁਤ ਹੀ ਲੇਟੇਸਟ ਟੈਕਨੋਲੋਜੀ ਨਾਲ ਲੈਸ ਉਪਕਰਨ ਅਤੇ ਹਥਿਆਰਾਂ ਨਾਲ (7) ਸੇਵਨ ਲੇਅਰ ਦੀ ਸਕਿਓਰਟੀ ਨੂੰ ਲਗਭਗ ਤੋੜ ਪਾਉਣਾ ਮੁਸ਼ਕਲ ਹੀ ਨਹੀਂ ਅਸੰਭਵ ਹੈ ।

ਇਸ ਜੇਲ੍ਹ ਵਿੱਚ ਖੂੰਖਾਰ ਅਪਰਾਧੀ ਗੈਂਗਾਂ ਦੇ ਮੈਬਰਾਂ ਨੂੰ ਰੱਖਿਆ ਜਾਂਦਾ ਹੈ ਜਿਸ ਵਿੱਚ ਉਹਨਾਂ ਨੂੰ ਸੈਲਸ ਵਿੱਚ ਸਿਰਫ਼ ਇੱਕ ਟੀ ਸ਼ਰਟ ਅਤੇ ਕੱਛੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਦਿੱਤਾ ਜਾਂਦਾ । ਹਰੇਕ ਸੈੱਲ ਵਿੱਚ ਸੌ ਕੈਦੀਆਂ ਨੂੰ ਕੋਈ ਵੀ ਬੈੱਡ ਬਿਸਤਰਾ ਨਹੀਂ ਸਗੋਂ ਵੱਖੋ ਵੱਖਰੇ ਖਾਨਿਆਂ ਵਾਲੇ ਰੈਕ ਵਿੱਚ ਸੌਣ ਬਹਿਣ ਲਈ ਜਗਾ ਬਣਾਉਣੀ ਪੈਂਦੀ ਹੈ । ਚੌਵੀਂ ਘੰਟੇ ਇੰਨਡੋਰ ਲਾਇਟਸ ਔਨ ਹੀ ਰੱਖੀਆਂ ਜਾਂਦੀਆਂ ਹਨ ਤੇ ਨਾ ਹੀ ਕੋਈ ਘੜੀ ਹੈ । ਕੈਮਰੇ ਹੀ ਕੈਮਰੇ ਹਰੇਕ ਕੈਦੀ ਦੀ ਹਰ ਹਰਕਤ ਨੋਟ ਕਰਦੇ ਹਨ ।ਸਾਰੀ ਬੈਰਕ ਵਿੱਚ ਸਿਰਫ਼ ਇੱਕ ਹੀ ਟਾਇਲਟ ਹੈ । ਤੇ ਜੇ ਕੋਈ ਕੈਦੀ ਖਰਾਬ ਕਰਦਾ ਤਾਂ ਉਸਨੂੰ 14 ਦਿਨ 8×4 ਦੀ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ।

ਕੈਦੀਆਂ ਨੂੰ ਸਿਰਫ਼ ਅੱਧੇ ਘੰਟੇ ਲਈ ਸੈੱਲ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ,ਉਹੀ ਵੀ ਪੈਰਾਂ ਅਤੇ ਹੱਥਾਂ ਨੂੰ ਹੱਥਕੜੀਆਂ ਮਾਰਕੇ ਤੇ ਕੈਦੀਆਂ ਨੂੰ ਨੀਵੇਂ ਲੱਕ ਤੁਰਨਾਂ ਪੈਂਦਾ ਹੈ। ਤੇ ਇਹਨਾਂ ਕੈਦੀਆਂ ਵਿੱਚ ਬਹੁਤੇ ਕੈਦੀ MS-13 ਅਤੇ ਬਰੂਨੋਂ-13 ਗੈਂਗ ਦੇ ਮੈਂਬਰ ਹਨ ।ਜੋ ਕਿ ਪਹਿਲਾਂ ਆਪਸ ਵਿੱਚ ਇੱਕ ਦੂਜੇ ਦੇ ਖੂਨ ਦੇ ਪਿਆਸੇ ਸਨ ਪਰ ਹੁਣ ਇਹਨਾਂ ਨੂੰ ਇੱਕੋ ਸੈੱਲ ਵਿੱਚ ਜਾਣਬੁੱਝ ਕੇ ਰੱਖਿਆ ਜਾਂਦਾ ਹੈ ਤਾਂਕਿ ਇਹ ਕੋਈ ਇਕੱਠੇ ਹੋ ਕੇ ਹਮਲਾ ਕਰਨ ਦੀ ਸਕੀਮ ਨਾ ਬਣਾ ਸਕਣ । ਇਹਨਾਂ ਦੀ ਪਛਾਣ ਇਹਨਾਂ ਵੱਲੋਂ ਖੁਣਵਾਏ ਹੋਏ ਟੈਟੂਸ ਤੋਂ ਹੁੰਦੀ ਹੈ ਜਿਸ ਵਿੱਚ ਕਬਰਾਂ ,ਮਨੁੱਖੀ ਖੋਪੜੀਆਂ, ਔਰਤਾਂ ਦੇ ਫੇਸ ਪੈਰਾਂ ਵਿੱਚ ਖੁਣਵਾਏ ਜਾਂਦੇ ਹਨ।

ਜੇਲ੍ਹ ਦੇ ਮੁਲਾਜ਼ਮ, ਵਾਰਡਨ ਹਰ ਵੇਲੇ ਮੂੰਹ ਤੇ ਨਕਾਬ ਪਾ ਕੇ ਰੱਖਦੇ ਹਨ । ਤੇ ਕੈਦੀਆਂ ਨੂੰ ਖਾਣੇ ਵਿੱਚ ਵੀ ਕੋਈ ਬਹੁਤੀ ਚੁਆਇਸ ਨਹੀਂ ਸਿਰਫ਼ ਚੌਲ ਅਤੇ ਰਾਜਮਾਂਹ ਮਿਲਦੇ ਉਹ ਵੀ ਬਹੁਤ ਥੌੜੀ ਮਿਕਦਾਰ ਵਿੱਚ। ਕੈਦੀਆਂ ਨੂੰ ਕਿਸੇ ਵੀ ਦਿਨ ਤਿਓਹਾਰ ਬਾਰੇ ਨਹੀਂ ਦੱਸਿਆ ਜਾਂਦਾ ਤੇ ਨਾ ਹੀ ਕੋਈ ਉਹਨਾਂ ਦੀ ਮੁਲਾਕਾਤ ਕਰਵਾਈ ਜਾਂਦੀ ਹੈ । ਇਸ ਵਿੱਚ 40000 ਚਾਲੀ ਹਜਾਰ ਕੈਦੀਆਂ ਨੂੰ ਰੱਖਣ ਦੀ ਕਪੈਸਟੀ ਹੈ ,ਜਦਕਿ ਹਾਲ ਦੀ ਘੜੀ ਇਸ ਜੇਲ੍ਹ ਵਿੱਚ 30000 ਤੀਹ ਹਜ਼ਾਰ ਕੈਦੀ ਹਨ । ਇਸੇ ਕਰਕੇ El Salvador ਨੇ ਅਮਰੀਕਾ ਦੇ ਕੈਦੀ ਸੀਕੋਟ ( ਵਿੱਚ ਰੱਖਣ ਦੀ ਪੇਸ਼ਕਸ਼ ਕੀਤੀ ਹੈ ।

ਹੁਣ ਇਹ ਸਮਝ ਲਵੋ ਕਿ ਜੇ ਟਰੰਪ ਨੇ ਇਸ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਤਾਂ ਰਾਜਾਸਾਂਸੀ ਏਅਰਪੋਰਟ ਅੰਮ੍ਰਿਤਸਰ ਤੇ ਆਉਂਦੇ ਜਹਾਜਾਂ ਵਿੱਚੋਂ ਉਤਰਦੇ ਪੰਤਾਲੀ ਲੱਖ ਦੀ ਦੁਹਾਈ ਪਾਉਣ ਵਾਲਿਆਂ ਬਾਰੇ ਤੁਸੀਂ ਲਿਖਣਾ ਸ਼ੁਕਰ ਹੈ ਤੁਸੀਂ ਲੋਕ ਸਹੀ ਸਲਾਮਤ ਘਰ ਵਾਪਿਸ ਆ ਗਏ ਹੋ,ਪੈਸੇ ਦਾ ਕੀ ਹੈ ਉਹ ਤਾਂ ਫਿਰ ਕਮਾਇਆ ਜਾਊ ,ਬੰਦਾ ਜਿਊਦਾਂ ਜਾਗਦਾ ,ਸੁੱਖੀ ਸਾਂਦੀ ਪਰਿਵਾਰ ਵਿੱਚ ਚਾਹਿਦਾ ।

Avtar Dhaliwal