ਸਿਓਲ, 27 ਜੁਲਾਈ

ਕਰੋਨਾਵਾਇਰਸ ਮਹਾਮਾਰੀ ਦੇ ਘਟਣ ਤੋਂ ਬਾਅਦ ਦੱਖਣੀ ਕੋਰੀਆ ਦੇ ਖੇਡ ਪ੍ਰੇਮੀਆਂ ਨੇ ਅੱਜ ਐਤਵਾਰ ਨੂੰ ਬੇਸਬਾਲ ਮੈਚ ਸਟੇਡੀਅਮ ਬੈਠ ਕੇ ਦੇਖਿਆ। ਅਧਿਕਾਰੀਆਂ ਵੱਲੋਂ ਸਟੇਡੀਅਮ ਵਿੱਚ ਜਾਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਮਾਸਕ ਪਹਿਨੇ ਪ੍ਰਸ਼ੰਸਕਾਂ ਨੇ ਆਪਣੀਆਂ ਮਨਪਸੰਦ ਬੇਸਬਾਲ ਦੀਆਂ ਪੇਸ਼ੇਵਾਰ ਟੀਮਾਂ ਨੂੰ ਹੱਲਾਸ਼ੇਰੀ ਦਿੱਤੀ। ਕਰੋਨਾ ਕਾਰਨ ਦੱਖਣੀ ਕੋਰੀਆ ਵਿੱਚ ਸਟੇਡੀਅਮ ਵਿੱਚ ਸਿਰਫ ਦਸ ਫੀਸਦ ਲੋਕਾਂ ਨੂੰ ਹੀ ਮੈਚ ਦੇਖਣ ਦੀ ਇਜਾਜ਼ਤ ਦਿੱਤੀ ਹੈ।