ਜੌਹੈਨਸਬਰਗ:ਦੱਖਣੀ ਅਫਰੀਕਾ ਨੇ ਸ੍ਰੀਲੰਕਾ ਨੂੰ ਦੂਜੇ ਟੈਸਟ ਮੈਚ ਵਿਚ 10 ਵਿਕਟਾਂ ਨਾਲ ਹਰਾ ਕੇ ਲੜੀ 2-0 ਨਾਲ ਜਿੱਤ ਲਈ ਹੈ। ਸ੍ਰੀਲੰਕਾ ਨੇ ਦੂਜੀ ਪਾਰੀ ਵਿਚ 211 ਦੌੜਾਂ ਬਣਾਈਆਂ ਤੇ ਮੇਜ਼ਬਾਨ ਟੀਮ ਨੂੰ ਜਿੱਤ ਲਈ 67 ਦੌੜਾਂ ਦੀ ਲੋੜ ਸੀ ਜੋ ਦੱਖਣੀ ਅਫਰੀਕਾ ਨੇ ਬਿਨਾਂ ਕਿਸੇ ਨੁਕਸਾਨ ਦੇ ਬਣਾ ਲਈਆਂ। ਮੇਜ਼ਬਾਨ ਟੀਮ ਵਲੋਂ ਐਡਨ ਮਰਕਰਮ ਤੇ ਡੀਨ ਐਲਗਰ ਨੇ ਕ੍ਰਮਵਾਰ 36 ਤੇ 31 ਦੌੜਾਂ ਬਣਾਈਆਂ ਸ੍ਰੀਲੰਕਾ ਨੇ ਪਹਿਲੀ ਪਾਰੀ ਵਿਚ 157 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿਚ ਦੱਖਣੀ ਅਫਰੀਕਾ ਨੇ 302 ਦੌੜਾਂ ਬਣਾ ਕੇ 145 ਦੌੜਾਂ ਦੀ ਲੀਡ ਲਈ ਸੀ।