ਅਲਬਰਟਾ, 27 ਨਵੰਬਰ: ਖਿਡਾਰੀਆਂ ਵਿੱਚੋਂ ਦੋ ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਹਾਕੀ ਕੈਨੇਡਾ ਨੇ ਆਰਜ਼ੀ ਤੌਰ ਉੱਤੇ ਨੈਸ਼ਨਲ ਜੂਨੀਅਰ ਟੀਮ ਸਿਲੈਕਸ਼ਨ ਕੈਂਪ ਆਰਜ਼ੀ ਤੌਰ ਉੱਤੇ ਬੰਦ ਕਰ ਦਿੱਤਾ ਹੈ।
ਕੱਲ੍ਹ ਹਾਕੀ ਕੈਨੇਡਾ ਨੇ ਐਲਾਨ ਕੀਤਾ ਕਿ ਕੈਂਪ ਵਿੱਚ ਹਿੱਸਾ ਲੈ ਰਹੇ ਖਿਡਾਰੀ, ਕੋਚ ਤੇ ਸਟਾਫ ਨੂੰ 14 ਦਿਨਾਂ ਲਈ ਕੁਆਰਨਟੀਨ ਕਰ ਦਿੱਤਾ ਗਿਆ ਹੈ। ਕੈਂਪ ਸਬੰਧੀ ਸਾਰੀਆਂ ਗਤੀਵਿਧੀਆਂ ਉੱਤੇ 6 ਦਸੰਬਰ ਤੱਕ ਰੋਕ ਲਾ ਦਿੱਤੀ ਗਈ ਹੈ। ਹਾਕੀ ਕੈਨੇਡਾ ਵੱਲੋਂ ਟੀਮ ਦੇ ਸਟਾਫ ਮੈਂਬਰ ਦੇ ਪਾਜ਼ੀਟਿਵ ਆਉਣ ਤੋਂ ਤਿੰਨ ਦਿਨ ਬਾਅਦ ਦੋ ਖਿਡਾਰੀਆਂ ਦੇ ਪਾਜ਼ੀਟਿਵ ਆਉਣ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ। ਹਾਕੀ ਕੈਨੇਡਾ ਨੇ ਆਖਿਆ ਕਿ ਉਨ੍ਹਾਂ ਵੱਲੋਂ ਕੈਂਪ ਸਬੰਧੀ ਦਿਨ ਦੀਆਂ ਸਾਰੀਆਂ ਗਤੀਵਿਧੀਆਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ। ਇਸ ਵਿੱਚ ਨਿਰਧਾਰਤ ਇੰਟਰਸਕੁਐਡ ਗੇਮ ਵੀ ਸ਼ਾਮਲ ਸੀ।
ਦੋਵਾਂ ਖਿਡਾਰੀਆਂ ਤੇ ਸਟਾਫ ਨੂੰ ਰੈੱਡ ਡੀਅਰ, ਅਲਬਰਟਾ ਸਥਿਤ ਟੀਮ ਦੇ ਹੋਟਲ ਵਿੱਚ ਹੀ ਕੁਆਰਨਟੀਨ ਕੀਤਾ ਗਿਆ। ਜਿ਼ਕਰਯੋਗ ਹੈ ਕਿ ਐਡਮੰਟਨ ਵਿੱਚ 2021 ਆਈ ਆਈ ਐਚ ਐਫ ਤੋਂ ਪਹਿਲਾਂ ਵਰਲਡ ਜੂਨੀਅਰ ਹਾਕੀ ਚੈਂਪੀਅਨਸਿ਼ਪਸ ਐਡਮੰਟਨ ਵਿੱਚ ਕ੍ਰਿਸਮਸ ਵਾਲੇ ਦਿਨ ਤੋਂ ਸ਼ੁਰੂ ਹੋਣੀਆਂ ਸਨ ਤੇ ਇਸ ਤੋਂ ਪਹਿਲਾਂ ਹੀ ਇਹ ਸਿਲੈਕਸ਼ਨ ਕੈਂਪ ਲਾਇਆ ਗਿਆ ਸੀ।