ਦੋਦਾ ,7 ਜਨਵਰੀ

ਪਿੰਡ ਭੁੱਲਰ ਦੇ ਕੋਲ ਬੀਤੀ ਰਾਤ ਦੋਦਾ ਤੋਂ ਮੁਕਤਸਰ ਵੱਲ ਜਾਂਦੀ ਤੇਜ਼ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਪੈਦਲ ਜਾ ਰਹੇ ਪੰਜ ਵਿਅਕਤੀਆਂ ਨੂੰ ਪਿਛੋਂ ਟੱਕਰ ਮਾਰੀ, ਜਿਨ੍ਹਾਂ ਵਿਚੋਂ 3 ਦੀ ਮੌਕੇ ’ਤੇ ਮੌਤ ਹੋ ਗਈ। ਦੋ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਮੁਕਤਸਰ ਵਿਖੇ ਦਾਖ਼ਲ ਕਰਵਾਇਆ ਗਿਆ। ਹਾਦਸੇ ’ਚ ਮਰੇ ਤੇ ਜ਼ਖ਼ਮੀ ਵਿਅਕਤੀ ਇਥੋਂ ਦੇ ਅਰਜਨ ਕੈਸਲ (ਪੈਲੇਸ) ਵਿਚ ਕੰਮ ਕਰਦੇ ਸਨ। ਕਾਰ ਨੇ ਸੜਕ ਦੇ ਦੂਜੇ ਪਾਸੇ ਬਣੇ ਬੱਸ ਅੱਡੇ ਲਈ ਕਮਰੇ ਨੂੰ ਢਾਹ ਇੱਟਾਂ ਦੂਰ ਤੱਕ ਖਿਲਾਰ ਦਿੱਤੀਆਂ ਤੇ ਸਫੈਦੇ ਨਾਲ ਟਕਰਾ ਕੇ ਰੁਕੀ। ਕਾਰ ਚਾਲਕ ਤੇ ਉਸ ਦੇ ਸਾਥੀ ਨੂੰ ਥੋੜ੍ਹੀਆਂ ਸੱਟਾਂ ਲੱਗੀਆਂ ਹਨ। ਉਹ ਵੀ ਹਸਪਤਾਲ ’ਚ ਭਰਤੀ ਹਨ।