ਨਵੀਂ ਦਿੱਲੀ, 14 ਅਗਸਤ
ਮਾਨਤਾ ਪ੍ਰਾਪਤ 57 ਨੈਸ਼ਨਲ ਸਪੋਰਟਸ ਫੈਡਰੇਸ਼ਨਾਂ ਵਿੱਚੋਂ 56 ਨੇ ਆਪਣੇ ਅਹੁਦੇਦਾਰਾਂ ਦੀ ਉਮਰ ਅਤੇ ਕਾਰਜਕਾਲ ਬਾਰੇੇ ਕੇਂਦਰੀ ਖੇਡ ਮੰਤਰਾਲੇ ਵੱਲੋਂ ਮੰਗੇ ਜੁਆਬ ਦੇ ਦਿੱਤੇ ਹਨ ਪਰ ਜੂਡੋ ਬਾਡੀ ਨੇ ਇਸ ਬਾਰੇ ਜੁਆਬ ਦਾਖਲ ਨਹੀਂ ਕੀਤਾ। 13 ਅਗਸਤ ਜੁਆਬ ਦੇਣ ਦੀ ਆਖਰੀ ਤਰੀਕ ਸੀ। 24 ਜੂਨ ਨੂੰ ਦਿੱਲੀ ਹਾਈ ਕੋਰਟ ਨੇ ਖੇਡ ਮੰਤਰਾਲੇ ਨੂੰ 54 ਫੈਡਰੇਸ਼ਨਾਂ ਦੀ ਮਾਨਤਾ ਰੱਦ ਕਰਨ ਦੇ ਨਿਰਦੇਸ਼ ਦਿੱਤੇ ਸਨ। ਬਾਅਦ ਵਿਚ ਮੰਤਰਾਲੇ ਨੇ ਤਿੰਨ ਦੀ ਮਾਨਤਾ ਰੱਦ ਕਰ ਦਿੱਤੀ ਸੀ ਤੇ ਇਹ ਗਿਣਤੀ 57 ਹੋ ਗਈ ਹੈ। ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ ਅਤੇ ਸੱਕਤਰ ਜਨਰਲ ਰਾਜੀਵ ਮਹਿਤਾ ਨੇ ਸਾਂਝੇ ਬਿਆਨ ਵਿਚ 56 ਐਨਐਸਐਫ ਦੀ ਸੂਚੀ ਜਾਰੀ ਕੀਤੀ। ਜਿਸ ਐਨਐਸਐਫ ਨੇ 14 ਅਗਸਤ ਦੀ ਸਵੇਰ 10.30 ਵਜੇ ਤੱਕ ਜਵਾਬ ਨਹੀਂ ਦਿੱਤਾ, ਉਹ ਹੈ ਜੂਡੋ।