ਨਵੀਂ ਦਿੱਲੀ, 14 ਮਈ

ਦੇਸ਼ ਵਿੱਚ ਦਿਨ ਵਿਚ ਕਰੋਨਾ ਦੇ 3,43,144 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 2,40,46,809 ਹੋ ਗਈ। ਇਸ ਦੌਰਾਨ 4000 ਹੋਰ ਲੋਕਾਂ ਦੀ ਮੌਤ ਕਰੋਨਾ ਕਾਰਨ ਹੋ ਗਈ ਤੇ ਇਸ ਤਰ੍ਹਾਂ ਹੁਣ ਤੱਕ ਇਹ ਗਿਣਤੀ 2,62,317 ਤੱਕ ਪੁੱਜ ਗਈ। ਪੰਜਾਬ ਵਿੱਚ ਕਰੋਨਾ ਕਾਰਨ ਬੀਤੇ ਚੋਵੀ ਘੰਟਿਆਂ ਵਿੱਚ 186 ਜਾਨਾਂ ਗਈਆਂ ਹਨ ਤੇ ਇਸ ਵਾਇਰਸ ਕਾਰਨ ਹੁਣ ਤੱਕ ਰਾਜ ਵਿੱਚ 11297 ਜਾਨਾਂ ਜਾ ਚੁੱਕੀਆਂ ਹਨ।