ਲੰਡਨ, 12 ਅਗਸਤ
ਇੰਗਲੈਂਡ ਨੇ ਅੱਜ ਇਥੇ ਲਾਰਡਜ਼ ‘ਚ ਦੂਜੇ ਟੈਸਟ ਮੈਚ ’ਚ ਭਾਰਤ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੀਂਹ ਕਾਰਨ ਟਾਸ 20 ਮਿੰਟ ਦੀ ਦੇਰੀ ਨਾਲ ਹੋਇਆ। ਭਾਰਤ ਨੇ ਜ਼ਖ਼ਮੀ ਸ਼ਾਰਦੁਲ ਠਾਕੁਰ ਦੀ ਜਗ੍ਹਾ ਇਸ਼ਾਂਤ ਸ਼ਰਮਾ ਨੂੰ ਸ਼ਾਮਲ ਕੀਤਾ ਹੈ, ਜਦੋਂ ਕਿ ਇੰਗਲੈਂਡ ਨੇ ਜ਼ਖਮੀ ਸਟੁਅਰਟ ਬ੍ਰੌਡ, ਡੇਨ ਲਾਰੈਂਸ ਅਤੇ ਜੈਕ ਕ੍ਰਾਓਲੇ ਦੀ ਜਗ੍ਹਾ ਮੋਈਨ ਅਲੀ, ਹਸੀਬ ਹਮੀਦ ਅਤੇ ਮਾਰਕ ਵੁੱਡ ਨੂੰ ਸ਼ਾਮਲ ਕੀਤਾ ਹੈ।