ਮੁੰਬਈ, 5 ਫਰਵਰੀ

ਐਮਾਜ਼ੋਨ ਪ੍ਰਾਈਮ ਵੀਡੀਓ ਦੀ ਮਕਬੂਲ ਵੈੱਬ ਲੜੀ ‘ਦਿ ਫੈਮਿਲੀ ਮੈਨ’ ਦਾ ਦੂਜਾ ਸੀਜ਼ਨ ਅੱਗੇ ਪੈ ਗਿਆ ਹੈ। ਫ਼ਿਲਮਸਾਜ਼ ਜੋੜੀ ਰਾਜ ਨਿਦੀਮੋਰੂ ਤੇ ਕ੍ਰਿਸ਼ਨਾ ਡੀਕੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਐਮਾਜ਼ੋਨ ਪ੍ਰਾਈਮ ਵੀਡੀਓ ਨੇ ਖੁਲਾਸਾ ਕੀਤਾ ਸੀ ਕਿ ‘ਦਿ ਫੈਮਿਲੀ ਮੈਨ’ ਦਾ ਦੂਜਾ ਸੀਜ਼ਨ 12 ਫਰਵਰੀ ਨੂੰ ਰਿਲੀਜ਼ ਹੋਵੇਗਾ। ਲੜੀ ਦੇ ਨਿਰਮਾਤਾਵਾਂ ਨੇ ਇੰਸਟਾਗ੍ਰਾਮ ’ਤੇ ਜਾਰੀ ਬਿਆਨ ਵਿੱਚ ਕਿਹਾ ਕਿ ਜਾਸੂਸੀ ਡਰਾਮਾ ਅਧਾਰਿਤ ਇਸ ਵੈੱਬ ਲੜੀ ਦਾ ਦੂਜਾ ਸੀਜ਼ਨ ਹੁਣ ‘ਗਰਮੀਆਂ’ ਵਿੱਚ ਰਿਲੀਜ਼ ਹੋਵੇਗਾ। ਲੜੀ ਦੇ ਪਹਿਲੇ ਸੀਜ਼ਨ ਵਿੱਚ ਮਨੋਜ ਬਾਜਪਾਈ ਦੀ ਮੁੱਖ ਭੂਮਿਕਾ ਸੀ।