ਨਵੀਂ ਦਿੱਲੀ, 6 ਦਸੰਬਰ
ਦਿੱਲੀ ਹਾਈ ਕੋਰਟ ਨੇ 26 ਸਾਲਾ ਔਰਤ ਨੂੰ ਗਰਭਪਾਤ ਕਰਵਾਉਣ ਦੀ ਇਜਾਜ਼ਤ ਦਿੰਦਿਆਂ ਕਿਹਾ ਕਿ ਗਰਭਪਾਤ ਦੇ ਮਾਮਲਿਆਂ ਵਿਚ ‘ਆਖਰੀ ਫੈਸਲਾ’ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦੀ ਮਰਜ਼ੀ ਅਤੇ ਅਣਜੰਮੇ ਬੱਚੇ ਦੀ ਸਨਮਾਨ ਨਾਲ ਜੀਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾਣਾ ਚਾਹੀਦਾ ਹੈ। ਔਰਤ ਨੇ ਗਰਭ ਵਿੱਚ ਬੱਚੇ ਦੇ ਦਿਮਾਗੀ ਵਿਕਾਰ ਕਾਰਨ 33ਵੇਂ ਹਫ਼ਤੇ ’ਚ ਗਰਭਪਾਤ ਕਰਾਉਣ ਦੀ ਇਜਾਜ਼ਤ ਮੰਗੀ ਸੀ।