ਨਵੀਂ ਦਿੱਲੀ, 23 ਫਰਵਰੀ
ਦਿੱਲੀ ਜੇਲ੍ਹ ਵਿਭਾਗ ਨੇ ਮੰਡੋਲੀ ਜੇਲ੍ਹ ਵਿਚ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਦੀ ਕੋਠੜੀ ‘ਤੇ ਛਾਪਾ ਮਾਰ ਕੇ ਡੇਢ ਲੱਖ ਰੁਪਏ ਮੁੱਲ ਦਾ ਗੂਚੀ ਚੱਪਲਾਂ ਦਾ ਜੋੜਾ ਅਤੇ 80,000 ਰੁਪਏ ਦੀਆਂ ਦੋ ਜੀਨਸ ਬਰਾਮਦ ਕੀਤੀਆਂ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀਸੀਟੀਵੀ ਫੁਟੇਜ ‘ਚ ਚੰਦਰਸ਼ੇਖਰ ਜੇਲਰ ਦੀਪਕ ਸ਼ਰਮਾ ਦੇ ਸਾਹਮਣੇ ਰੋ ਰਿਹਾ ਹੈ।