ਨਵੀਂ ਦਿੱਲੀ, 2 ਜਨਵਰੀ

ਮੌਸਮੀ ਤਬਦੀਲੀਆਂ ਕਰਕੇ ਅੱਜ ਦਿੱਲੀ ਵਿੱਚ ਮੀਂਹ ਪੈਣ ਕਾਰਨ ਜਿਥੇ ਠੰਢ ਵੱਧ ਗਈ ਉਥੇ ਧਰਨਾਕਾਰੀ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ। ਸਿੰਘੂ ਤੇ ਦਿੱਲੀ ਦੇ ਹੋਰ ਬਾਡਰਾਂ ’ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਇਸ ਮੀਂਹ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਿਨ ਵੇਲੇ ਸਰਦ ਹਵਾਵਾਂ ਚੱਲਦੀਆਂ ਰਹੀਆਂ। ਧਰਨੇ ਵਿੱਚ ਸ਼ਾਮਲ ਕਿਸਾਨ ਟਰਾਲੀਆਂ ਵਿੱਚ ਬੈਠਣ ਲਈ ਮਜਬੂਰ ਹੋ ਗਏ।