IPL 2020: ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਸ ਅੱਜ ਆਈਪੀਐਲ 2020 ਦੇ 7ਵਾਂ ਮੈਚ ਖੇਡਿਆ ਗਿਆ।ਇਹ ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਗਿਆ ਸੀ।ਚੇਨਈ ਨੇ ਟੌਸ ਜਿੱਤ ਕੇ ਪਿਹਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਪਰ ਉਸਦਾ ਇਹ ਫੈਸਲਾ ਕੁਝ ਬਹੁਤਾ ਵਧੀਆ ਸਾਬਿਤ ਨਹੀਂ ਹੋਇਆ। ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰ ਤਿੰਨ ਵਿਕਟਾਂ ਦੇ ਨੁਕਸਾਨ ਤੇ 175 ਦੌੜਾਂ ਬਣਾਈਆਂ ਅਤੇ 176 ਦੌੜਾਂ ਦਾ ਟੀਚਾ ਚੇਨਈ ਅੱਗੇ ਰੱਖਿਆ।ਚੇਨਈ 20 ਓਵਰ ‘ਚ 7 ਵਿਕਟ ਗੁਆ 131 ਦੌੜਾਂ ਹੀ ਬਣਾ ਪਾਈ।
ਇਸ ਸੀਜ਼ਨ ਦੇ ਪਹਿਲੇ ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ ਹਰਾਉਣ ਵਾਲੇ ਚੇਨਈ ਨੂੰ ਆਪਣੇ ਦੂਜੇ ਮੈਚ ਵਿਚ ਰਾਜਸਥਾਨ ਰਾਇਲਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਹੁਣ ਚੇਨਈ ਨੂੰ ਇਸ ਮੈਚ ‘ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ।
ਉਧਰ ਮੈਦਾਨ ‘ਚ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਦਿੱਲੀ ਕੈਪੀਟਲਸ ਦੀ ਟੀਮ ਦੇ ਬੱਲੇਬਾਜ਼ ਪ੍ਰਥਵੀ ਸ਼ਾਅ ਨੇ 43 ਗੇਂਦਾਂ ‘ਚ 64 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।ਇਸ ਤੋਂ ਇਲਾਵਾ ਸ਼ੇਖਰ ਧਵਨ ਨੇ 35, ਰੀਸ਼ਬ ਪੰਤ ਨੇ 37 ਅਤੇ ਸ਼੍ਰੇਅਸ ਅਈਅਰ ਨੇ 26 ਦੌੜਾਂ ਬਣਾਈਆਂ।ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਚੇਨਈ ਦੇ ਪੀਯੂਸ਼ ਚਾਵਲਾ ਨੇ 2 ਅਤੇ ਐਸਐਮ ਕੁਰਨ ਨੇ ਇੱਕ ਵਿਕਟ ਲਈ।
ਚੇਨਈ ਵੱਲੋਂ 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੇ ਐਮ ਵੀਜੇ ਨੇ 10 ਅਤੇ ਵਾਟਸਨ ਨੇ 14 ਦੌੜਾਂ ਬਣਾਈਆਂ।ਇਸ ਤੋਂ ਇਲਾਵਾ ਫਾਫ ਡੂ ਪਲਾਸਿਸ ਨੇ 43 ਅਤੇ ਕੇ ਐਮ ਜਾਦਵ 26 ਦੌੜਾਂ ਬਣਾ ਆਊਟ ਹੋ ਗਿਆ।