ਨਵੀਂ ਦਿੱਲੀ, 20 ਜਨਵਰੀ

ਦਿੱਲੀ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਤੇ ਪ੍ਰਯੋਗਸ਼ਾਲਾਵਾਂ ਵਿੱਚ ਕੋਵਿਡ ਦਾ ਪਤਾ ਲਗਾਉਣ ਵਾਲੀ ਆਰਟੀ-ਪੀਸੀਆਰ ਜਾਂਚ ਦੀ ਕੀਮਤ 300 ਰੁਪਏ ਤੈਅ ਕਰ ਦਿੱਤੀ ਹੈ। ਇਸ ਕੀਮਤ ਨੂੰ ਪਹਿਲਾਂ ਦੀ ਤੁਲਨਾ ਨਾਲੋਂ 40 ਫੀਸਦ ਸਸਤਾ ਕੀਤਾ ਗਿਆ ਹੈ। ਇਹ ਜਾਣਕਾਰੀ ਵੀਰਵਾਰ ਨੂੰ ਇਕ ਆਦੇਸ਼ ਰਾਹੀਂ ਜਾਰੀ ਕੀਤੀ ਗਈ ਹੈ। ਹੁਣ ਤਕ ਪ੍ਰਾਈਵੇਟ ਹਸਪਤਾਲਾਂ ਤੇ ਪ੍ਰਯੋਗਸ਼ਾਲਾਵਾਂ ਵਿੱਚ ਆਰਟੀ-ਪੀਸੀਆਰ ਜਾਂਚ ਲਈ 500 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ। ਇਸੇ ਤਰ੍ਹਾਂ ਰੈਪਿੰਡ ਐਂਟੀਜਨ ਟੈਸਟ ਲਈ ਹੁਣ 100 ਰੁਪਏ ਦਾ ਭੁਗਤਾਨ ਕਰਨਾ ਪਏਗਾ ਜਦੋਂ ਕਿ ਇਸ ਟੈਸਟ ਲਈ 300 ਰੁਪਏ ਦੇਣੇ ਪੈਂਦੇ ਸਨ।