ਨਵੀਂ ਦਿੱਲੀ, 8 ਜੁਲਾਈ
ਦਿੱਲੀ ਦੇ ਏਮਜ਼ ‘ਚ ਇਲਾਜ ਅਧੀਨ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਸਿਹਤ ‘ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਬਿਹਾਰ ਦੇ 74 ਸਾਲਾ ਸਾਬਕਾ ਮੁੱਖ ਮੰਤਰੀ ਪ੍ਰਸਾਦ ਨੂੰ ਹਸਪਤਾਲ ਦੇ ਕਾਰਡੀਓ ਨਿਊਰੋ (ਸੀਐੱਨ) ਸੈਂਟਰ ਦੇ ਇੰਟੈਂਸਿਵ ਕੇਅਰ ਯੂਨਿਟ (ਸੀਸੀਯੂ) ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਕੁਝ ਦਿਨਾਂ ਵਿੱਚ ਵਾਰਡ ਵਿੱਚ ਭੇਜੇ ਜਾਣ ਦੀ ਸੰਭਾਵਨਾ ਹੈ।