ਨਵੀਂ ਦਿੱਲੀ, 3 ਮਈ
ਦੱਖਣੀ ਦਿੱਲੀ ਦੇ ਸਕੂਲ ਵਿੱਚ ਅਧਿਆਪਕ ਦੀ ਜਨਮ ਦਿਨ ਪਾਰਟੀ ਮੌਕੇ 22 ਬੱਚੇ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਬੱਚੇ ਸਰਕਾਰੀ ਸਕੂਲ ਮਹਿਰੌਲੀ ਵਿੱਚ ਪੜ੍ਹਦੇ ਹਨ। ਘਟਨਾ ਦਾ ਪਤਾ ਲੱਗਦੇ ਹੀ ਪੁਲੀਸ ਨੇ ਜਾਂਚ ਆਰੰਭੀ ਤੇ ਪਤਾ ਲੱਗਾ ਕਿ ਮਿਰਚਾਂ ਵਾਲੀ ਸਪਰੇਅ ਨੂੰ ਡਿਓਡਰੈਂਟ ਸਮਝ ਕੇ ਛਿੜਕ ਦਿੱਤਾ ਗਿਆ ਜਿਸ ਕਾਰਨ ਬੱਚੇ ਬੇਹੋਸ਼ ਹੋ ਗਏ।