ਟੋਰਾਂਟੋ, 2 ਜਨਵਰੀ

ਦਿਸ਼ਾ ਐਸੋਸੀਏਸ਼ਨ ਆਫ ਕੈਨੇਡੀਅਨ ਪੰਜਾਬੀ ਵਿਮੈੱਨ ਵੱਲੋਂ ਅੰਤਰਰਾਸ਼ਟਰੀ ਲੋਕ ਸੰਸਦ ਦਾ ਵਿਸ਼ੇਸ਼ ਸਰਦ ਰੁੱਤ ਸੈਸ਼ਨ ਕਰਵਾਇਆ ਗਿਆ। ਉਨ੍ਹਾਂ ਭਾਰਤ ਸਰਕਾਰ ਦੇ ਕਿਸਾਨਾਂ ਲਈ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਅੰਤਰਰਾਸ਼ਟਰੀ ਲੋਕ ਸੰਸਦ ਵਿਚ ਰੱਦ ਕੀਤਾ। ਬੁਲਾਰਿਆਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਲੋਕ ਸੰਸਦ ਦਾ ਸਰਦ ਰੁੱਤ ਸੈਸ਼ਨ ਰੋਕ ਕੇ ਤਾਨਸ਼ਾਹੀ ਨੀਤੀ ਦਾ ਸਬੂਤ ਦਿੱਤਾ ਹੈ। ਦਿਸ਼ਾ ਦੀ ਸੰਸਦ ਵਿਚ ਉੱਤਰੀ ਅਮਰੀਕਾ, ਲਾਤੀਨੀ ਅਮਰੀਕਾ, ਇੰਗਲੈਂਡ, ਚੈੱਕ ਗਣਰਾਜ, ਫਰਾਂਸ, ਜਰਮਨੀ, ਪਨਾਮਾ, ਆਸਟਰੇਲੀਆ ਆਦਿ ਤੋਂ ਵੱਡੀ ਗਿਣਤੀ ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ ਅਤੇ ਕਲਾਕਾਰਾਂ ਨੇ ਹਿੱਸਾ ਲਿਆ ਤੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ। ਦਿਸ਼ਾ ਦੀ ਮੈਂਬਰ ਸੁਰਜੀਤ ਕੌਰ ਨੇ ਇਸ ਸੰਸਥਾ ਦੀ ਚੇਅਰਪਰਸਨ ਡਾ. ਕੰਵਲਜੀਤ ਢਿੱਲੋਂ ਨੂੰ ਇੰਟਰਨੈਸ਼ਨਲ ਪੀਪਲਜ਼ ਪਾਰਲੀਮੈਂਟ ਦੇ ਵਿਸ਼ੇਸ਼ ਸਰਦ ਰੁੱਤ ਸੈਸ਼ਨ ਦਾ ਸਪੀਕਰ ਮਨੋਨੀਤ ਕੀਤਾ ਅਤੇ ਕਮਲਜੀਤ ਨੱਤ ਨੇ ਸਵਾਗਤੀ ਸ਼ਬਦ ਕਹੇ। ਸਪੀਕਰ ਨੇ ਹਾਊਸ ਸਾਹਮਣੇ ਕਿਸਾਨੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਰੱਖਿਆ।

ਸੈਸ਼ਨ ਦੇ ਸ਼ੁਰੂ ਵਿੱਚ ਡਾ. ਸੁੱਚਾ ਸਿੰਘ ਗਿੱਲ ਨੇ ਖੋਜ ਭਰਪੂਰ ਲੈਕਚਰ ਦਿੱਤਾ। ਡਾ. ਗਿਆਨ ਸਿੰਘ ਨੇ ਸੰਘਰਸ਼ ਵਿੱਚੋਂ ਨਿਕਲਦੇ ਸੁਨੇਹਿਆਂ ’ਤੇ ਗੱਲ ਕੀਤੀ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨਾਲ ਸਹਿਮਤੀ ਪ੍ਰਗਟਾਈ। ਇਸ ਸੈਸ਼ਨ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਯੋਗੇਂਦਰ ਯਾਦਵ, ਰੁਲਦੂ ਸਿੰਘ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਕਿਸਾਨ ਇਸਤਰੀ ਆਗੂ ਜਸਵੀਰ ਕੌਰ ਨੱਤ, ਕੇਰਲਾ ਤੋਂ ਕਾਮਰੇਡ ਬਿਨੋਏ ਵਿਸ਼ਵਮ, ਐੱਮਪੀ ਰਾਜ ਸਭਾ ਅਤੇ ਪੱਤਰਕਾਰ ਸੰਗੀਤ ਤੂਰ ਨੇ ਵਿਚਾਰ ਪ੍ਰਗਟਾਏ। ਰਾਜ ਸਭਾ ਮੈਂਬਰ ਬਿਨੋਏ ਵਿਸ਼ਵਮ ਨੇ ਕੇਰਲਾ ਸਰਕਾਰ ਵੱਲੋਂ 16 ਸਬਜ਼ੀਆਂ, ਫਲਾਂ ਅਤੇ ਫਸਲਾਂ ’ਤੇ ਲਾਗੂ ਕੀਤੀ ਐੱਮਐੱਸਪੀ ਅਤੇ ਸਰਬਸੰਮਤੀ ਨਾਲ ਬਿੱਲਾਂ ਦੇ ਹੱਕ ਵਿੱਚ ਪਾਸ ਕੀਤੇ ਮਤੇ ਬਾਰੇ ਵਿਚਾਰ ਪ੍ਰਗਟਾਏ।

ਵਿਦਿਆਰਥੀ ਆਗੂ ਕੰਵਲਜੀਤ ਸਿੰਘ ਅਤੇ ਵਿੱਕੀ ਮਹੇਸ਼ਵਰੀ ਨੇ ਭਾਰਤ ਦੇ ਖੇਤੀ ਕਾਨੂੰਨਾਂ ਦੀ ਨਿੰਦਾ ਕਰਦਿਆਂ ਵਿਰੋਧ ਜਤਾਇਆ। ਓਂਟਾਰੀਓ ਤੋਂ ਕੁਲਵਿੰਦਰ ਖਹਿਰਾ, ਸੁਖਦੇਵ ਸਿੰਘ ਝੰਡ, ਜਗੀਰ ਸਿੰਘ ਕਾਹਲੋਂ, ਮਲੂਕ ਸਿੰਘ ਕਾਹਲੋਂ, ਪਰਵਿੰਦਰ ਗੋਗੀ, ਸੁਰਿੰਦਰਜੀਤ ਕੌਰ ਗਿੱਲ, ਪਿਆਰਾ ਸਿੰਘ ਕੁੱਦੋਵਾਲ, ਅਮਰਜੀਤ ਪੰਛੀ, ਰਾਮਿੰਦਰ ਵਾਲੀਆ, ਰਛਪਾਲ ਕੌਰ ਗਿੱਲ, ਕੁਲਦੀਪ ਰੰਧਾਵਾ, ਹਰਿੰਦਰ ਹੁੰਦਲ, ਮਨਪ੍ਰੀਤ ਸਿੱਧੂ, ਹਰਦੀਪ ਕੌਰ, ਬਲਦੇਵ ਦੂਹੜੇ, ਕੁਲਦੀਪ ਕਾਲਕਟ, ਡਾ. ਕੰਵਲਜੀਤ ਕੌਰ ਗਿੱਲ, ਮੌਂਟਰੀਅਲ ਤੋਂ ਹਰਜਿੰਦਰ ਪੱਤੜ, ਅਮਰੀਕਾ ਦੇ ਪੈਨਸਿਲਵੇਨੀਆ ਤੋਂ ਰਾਵਿੰਦਰ ਸਹਿਰਾਅ, ਕੈਲੀਫੋਰਨੀਆ ਤੋਂ ਹਰਜਿੰਦਰ ਦੁਸਾਂਝ ਅਤੇ ਨੀਲਮ ਸੈਣੀ, ਨਿਊ ਜਰਸੀ ਤੋਂ ਸੁਰਿੰਦਰ ਖਹਿਰਾ ਤੇ ਨੀਤੂ, ਬੀਸੀ ਕੈਨੇਡਾ ਤੋਂ ਡਾ. ਪਰਮਜੀਤ ਗਿੱਲ, ਪਰਵਿੰਦਰ ਸਵੈੱਚ, ਡਾ. ਸੁਰਿੰਦਰ ਧੰਜਲ, ਡਾ. ਜਸਮਲਕੀਅਤ ਕੌਰ, ਨਵਜੋਤ ਢਿੱਲੋਂ, ਚੈੱਕ ਗਣਰਾਜ ਤੋਂ ਡਾ. ਭਗਵੰਤ ਸਿੰਘ ਸੰਧੂ, ਆਸਟਰੇਲੀਆ ਤੋਂ ਸੁਰਿੰਦਰ ਸਿਦਕ, ਮੈਨੀਟੋਬਾ ਤੋਂ ਜਸਵੀਰ ਮੰਗੂਵਾਲ, ਇੰਗਲੈਂਡ ਤੋਂ ਦਲਵੀਰ ਕੌਰ ਤੇ ਪੈਰਿਸ ਤੋਂ ਅੰਜੂਜੀਤ, ਸਪੇਨ ਤੋਂ ਦਾਦਰ ਪੰਡੋਰਵੀ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਮਾਂਗਟ ਸਹੋਤਾ, ਨਵਰੂਪ ਟਪਿਆਲਾ, ਜੈਪਾਲ ਸਿੰਘ, ਨਵਨੀਤ ਕੌਰ, ਬਿੰਦੂ ਮਠਾਰੂ, ਪ੍ਰਿਥਵੀ, ਨਵਨੀਤ ਕੌਰ, ਸ਼ੈਰਨ ਗਰੇਵਾਲ, ਗੁਰਮੀਤ ਸਿੰਘ, ਤਾਰਾ ਸਿੰਘ, ਮਨਮੋਹਨ ਪੂਨੀ, ਦਲਜੀਤ ਸਿੰਘ, ਪਰਮਜੀਤ ਗਿੱਲ, ਜਸਬੀਰ, ਅਮਨਜੀਤ ਕੌਰ, ਗੁਰਮੀਤ, ਮੱਖਣ ਸਿੰਘ ਤੇ ਭਗਵੰਤ ਸੰਧੂ ਆਦਿ ਨੇ ਭਾਰਤ ਸਰਕਾਰ ਵਲੋਂ ਬਣਾਏ ਕਿਸਾਨ-ਵਿਰੋਧੀ ਕਾਨੂੰਨ ਨੂੰ ਰੱਦ ਕੀਤਾ। ਪਰਮਜੀਤ ਦਿਓਲ ਨੇ ਧੰਨਵਾਦ ਕੀਤਾ ਅਤੇ ਸਪੀਕਰ ਕੰਵਲਜੀਤ ਕੌਰ ਢਿੱਲੋਂ ਨੇ ਸੰਸਦ ਦੇ ਸੈਸ਼ਨ ਨੂੰ ਬਰਖਾਸਤ ਕੀਤਾ।