ਬੈਂਕਾਕ:ਭਾਰਤ ਦੀ ਬੈਡਮਿੰਟਨ ਸਟਾਰ ਖਿਡਾਰਨ ਸਾਇਨਾ ਨੇਹਵਾਲ ਨੂੰ ਸਿੰਗਲਜ਼ ਵਰਗ ਵਿਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੰਗਫਾਨ ਨੇ ਦੂਜੇ ਦੌਰ ਵਿਚ ਹਰਾ ਦਿੱਤਾ ਹੈ ਜਿਸ ਨਾਲ ਸਾਇਨਾ ਥਾਈਲੈਂਡ ਓਪਨ ਸੁਪਰ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਦੂਜੇ ਪਾਸੇ ਕਿਦਾਂਬੀ ਸ੍ਰੀਕਾਂਤ ਮਾਸਪੇਸ਼ੀਆਂ ਵਿਚ ਖਿਚਾਅ ਆਉਣ ਕਾਰਨ ਬਾਹਰ ਹੋ ਗਿਆ ਜਿਸ ਕਾਰਨ ਮਲੇਸ਼ੀਆ ਦੇ ਲੀ ਜੀ ਜਿਆ ਨੂੰ ਵਾਕਓਵਰ ਮਿਲ ਗਿਆ। ਇਸ ਤੋਂ ਪਹਿਲਾਂ ਡਬਲਜ਼ ਵਰਗ ਵਿਚ ਭਾਰਤ ਦੇ ਸਾਤਵਿਕਸਾਈਰਾਜ ਤੇ ਚਿਰਾਗ ਦੀ ਜੋੜੀ ਨੂੰ ਇੰਡੋਨੇਸ਼ੀਆ ਦੇ ਮੁਹੰਮਦ ਅਹਿਸਾਨ ਤੇ ਹੈਂਡਰਾ ਸੇਤਿਆਵਾਨ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ।