ਚੰਡੀਗੜ੍ਹ, 4 ਸਤੰਬਰ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਦਸਵੀਂ ਦੇ ਅੰਗਰੇਜ਼ੀ ਪੇਪਰ ਵਿੱਚ ਆਈ ਸਪਲੀ ਕਲੀਅਰ ਕਰ ਲਈ ਹੈ। ਉਨ੍ਹਾਂ ਨੇ 100 ਵਿੱਚੋਂ 88 ਅੰਕ ਪ੍ਰਾਪਤ ਕੀਤੇ ਹਨ। ਇਹ ਜਾਣਕਾਰੀ ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸ਼ਾਮ ਨੂੰ ਐਲਾਨੇ ਨਤੀਜਿਆਂ ਵਿੱਚ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸ੍ਰੀ ਚੌਟਾਲਾ ਨੇ ਅਧਿਆਪਕ ਭਰਤੀ ਕਾਂਡ ਵਿੱਚ ਤਿਹਾੜ ਜੇਲ੍ਹ ਵਿੱਚ ਰਹਿਣ ਦੌਰਾਨ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ। ਬੋਰਡ ਨੇ ਬੀਤੇ ਮਹੀਨੇ ਦੱਸਿਆ ਸੀ ਕਿ ਸਾਬਕਾ ਮੁੱਖ ਮੰਤਰੀ ਨੇ 12ਵੀਂ ਪ੍ਰੀਖਿਆ ਦਾ ਨਤੀਜਾ ਰੋਕ ਲਿਆ ਸੀ ਕਿਉਂਕਿ ਉਨ੍ਹਾਂ ਦੀ ਦਸਵੀਂ ਦੇ ਅੰਗਰੇਜ਼ੀ ਪੇਪਰ ਵਿੱਚ ਸਪਲੀ ਆਈ ਹੋਈ ਸੀ।