ਮੁੰਬਈ, 12 ਨਵੰਬਰ
ਤ੍ਰਿਪੁਰਾ ਹਿੰਸਾ ਦਾ ਅਸਰ ਅੱਜ ਮਹਾਰਾਸ਼ਟਰ ਦੇ ਤਿੰਨ ਸ਼ਹਿਰਾਂ ਵਿਚ ਦੇਖਣ ਨੂੰ ਮਿਲਿਆ। ਇਥੇ ਭੀੜ ਨੇ ਪੁਲੀਸ ’ਤੇ ਪਥਰਾਅ ਕੀਤਾ ਤੇ ਕਈ ਗੱਡੀਆਂ ਭੰਨ ਦਿੱਤੀਆਂ। ਇਥੇ ਨਾਂਦੇੜ, ਮਾਲੇਗਾਉਂ ਤੇ ਅਮਰਾਵਤੀ ਵਿਚ ਮੁਸਲਿਮ ਭਾਈਚਾਰੇ ਵਲੋਂ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ। ਇਸ ਮੌਕੇ ਹਜ਼ੂਮ ਦੀ ਪੁਲੀਸ ਨਾਲ ਤਕਰਾਰ ਵੀ ਹੋਈ।