ਨਵੀਂ ਦਿੱਲੀ, 18 ਜਨਵਰੀ
ਚੋਣ ਕਮਿਸ਼ਨ ਅੱਜ ਨਾਗਾਲੈਂਡ, ਮੇਘਾਲਿਆ ਅਤੇ ਤ੍ਰਿਪੁਰਾ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਐਲਾਨ ਕਮਿਸ਼ਨ ਵੱਲੋਂ ਅੱਜ ਬਾਅਦ ਦੁਪਹਿਰ ਪ੍ਰੈੱਸ ਕਾਨਫਰੰਸ ਵਿੱਚ ਕੀਤਾ ਗਿਆ। ਚੋਣਾਂ ਦਾ ਐਲਾਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿ ਤਿੰਨਾਂ ਰਾਜਾਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਨ੍ਹਾਂ ਤਿੰਨਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਦੀ ਮਿਆਦ ਮਾਰਚ ਮਹੀਨੇ ਦੀਆਂ ਵੱਖ ਵੱਖ ਤਰੀਕਾਂ ਨੂੰ ਮੁੱਕ ਰਹੀ ਹੈ। ਤ੍ਰਿਪੁਰਾ ਦੀਆਂ ਕੁੱਲ 60 ਸੀਟਾਂ ਲਈ ਵੋਟਾਂ 16 ਫਰਵਰੀ ਨੂੰ, ਮੇਘਾਲਿਆ ਦੀਆਂ ਦੀਆਂ ਕੁੱਲ 60 ਸੀਟਾਂ ਲਈ ਵੋਟਾਂ 27 ਫਰਵਰੀ ਨੂੰ ਤੇ ਨਾਗਾਲੈਂਡ ਵਿਧਾਨ ਸਭਾ ਦੀਆਂ ਕੁੱਲ 60 ਸੀਟਾਂ ਲਈ ਵੋਟਾਂ ਵੀ 27 ਫਰਵਰੀ ਨੂੰ ਪੈਣਗੀਆਂ। ਤਿੰਨਾਂ ਰਾਜਾਂ ਵਿੱਚ ਚੋਣ ਨਤੀਜੇ 2 ਮਾਰਚ ਨੂੰ ਆਉਣਗੇ। ਤਿੰਨੇ ਰਾਜਾਂ ਵਿੱਚ ਕਿਸੇ ਪਾਰਟੀ ਨੂੰ ਸਰਕਾਰ ਬਣਾਉਣ ਲਈ 31 ਸੀਟਾਂ ਦੀ ਲੋੜ ਹੈ।