ਮੁੰਬਈ, 21 ਦਸੰਬਰ
ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੇ ਪੁੱਤਰ ਤੈਮੂਰ ਅਲੀ ਖਾਨ ਦੇ ਜਨਮ ਦਿਨ ’ਤੇ ਪਿਆਰ ਤੇ ਸਨੇਹ ਵਾਲੀ ਇਕ ਪੋਸਟ ਸਾਂਝੀ ਕੀਤੀ ਹੈ, ਜੋ ਅੱਜ ਚਾਰ ਸਾਲਾਂ ਦਾ ਹੋ ਗਿਆ ਹੈ। ਅਦਾਕਾਰਾ ਨੇ ਕਿਹਾ ਕਿ ਉਸ ਦੀ ਅੰਮਾ ਤੋਂ ਜ਼ਿਆਦਾ ਉਸ ਨੂੰ ਕੋਈ ਹੋਰ ਪਿਆਰ ਨਹੀਂ ਕਰ ਸਕਦਾ। ਕਰੀਨਾ ਕਪੂਰ ਵੱਲੋਂ ਇੰਸਟਗ੍ਰਾਮ ’ਤੇ ਸਾਂਝੀ ਕੀਤੀ ਇਕ ਤਸਵੀਰ ਵਿੱਚ ਤੈਮੂਰ ਘਾਹ ਨੂੰ ਫੜਕੇ ਖੜ੍ਹਾ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਪੁੱਤਰ ਦੀਆਂ ਵੱਖ-ਵੱਖ ਗਤੀਵਿਧੀਆਂ ਵਾਲੀਆਂ ਤਸਵੀਰਾਂ ਦਾ ਇਕ ਕਲਾਜ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਬਰਫ਼ ਵਿੱਚ ਖੇਡਦਾ, ਫੁੱਲ ਤੋੜਦਾ ਅਤੇ ਇਕ ਦਰੱਖ਼ਤ ’ਤੇ ਬੈਠਾ ਨਜ਼ਰ ਆ ਰਿਹਾ ਹੈ। ਅਦਾਕਾਰਾ ਨੇ ਕਿਹਾ ‘‘ਮੈਂ ਬਹੁਤ ਖ਼ੁਸ਼ ਹਾਂ ਕਿ ਚਾਰ ਸਾਲ ਦੀ ਉਮਰ ਵਿੱਚ ਤੂੰ ਜੋ ਕਰਨਾ ਚਾਹੁੰਦਾ ਹੈ, ਉਸ ਨੂੰ ਸਮਰਪਿਤ ਹੈ