ਮਜੀਠਾ, ਪੰਜਾਬ ਪ੍ਰਦੇਸ਼ ਕਾਂਗਰਸ ਵੱਲੋ ਹਲਕਾ ਮਜੀਠਾ ਕਾਂਗਰਸ ਦੇ ਇੰਚਾਰਜ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਦੀ ਅਗਵਾਈ ਵਿੱਚ ਹਲਕਾ ਮਜੀਠਾ ਹਲਕੇ ਦੇ ਕਾਂਗਰਸੀ ਵਰਕਰਾਂ ਦੀ ਇਕੱਤਰਤਾ ਨਾਗ ਨਵੇ ਦੇ ਹੈਵਨ ਰਿਜ਼ੋਰਟ ਵਿੱਚ ਹੋਈ। ਇਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਤਰਸੇਮ ਸਿੰਘ ਡੀਸੀ, ਗੁਰਚੇਤ ਸਿੰਘ ਭੁੱਲਰ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਸ੍ਰੀ ਜਾਖੜ ਨੇ ਮੋਦੀ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਤੇਲ ਕੀਮਤਾਂ ਵਿੱਚ ਵਾਧਾ ਕਰਕੇ ਕਿਸਾਨਾਂ ਤੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਡੀਜ਼ਲ ਦੀ ਕੀਮਤ ਵਿੱਚ 15 ਰੁਪਏ ਵਾਧਾ ਕੀਤਾ ਗਿਆ ਹੈ, ਜਿਸ ਨਾਲ ਝੋਨੇ ਦੀ ਫਸਲ ’ਤੇ ਪ੍ਰਤੀ ਏਕੜ 1500 ਰੁਪਏ ਖਰਚ ਦਾ ਵਾਧਾ ਹੋਵੇਗਾ।
ਮਜੀਠਾ ਹਲਕੇ ਦੇ ਬੁਲਾਰਿਆਂ ਜ਼ਿਲ੍ਹਾ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਬਲਵਿੰਦਰ ਸਿੰਘ, ਰਾਜੂ ਭੀਲੋਵਾਲ, ਮੋਹਣ ਸਿੰਘ ਨਿਬਰਵਿੰਡ, ਤਰਸੇਮ ਸਿੰਘ ਸਿਆਲਕਾ, ਪ੍ਰੀਤ ਇੰਦਰ ਸਿੰਘ ਢਿੱਲੋਂ, ਵਿਕਟਰ ਮਸੀਹ ਨੇ ਸੰਬੋਧਨ ਕਰਦਿਆਂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਸੂਬਾ ਪੱਧਰੀ ਅਹੁਦਾ ਦੇਣ ਦੀਆਂ ਸਿਫਾਰਸ਼ਾਂ ਕੀਤੀਆਂ।
ਇਕੱਤਰਤਾ ਦੌਰਾਨ ਨਿਰਮਲ ਸਿੰਘ ਨਾਗ ਨਵੇਂ, ਹਰਜਿੰਦਰ ਸਿੰਘ ਗਾਲੋਵਾਲੀ, ਬਲਬੀਰ ਸਿੰਘ ਧਰਮਪੁਰਾ, ਗੰਗਾ ਸਿੰਘ ਚਵਿੰਡਾਦੇਵੀ, ਬੂਟਾ ਰਾਮ ਦਿਆਲਪੁਰਾ, ਧਰਮਪਾਲ ਖਰਾਸਵਾਲਾ, ਸਰਦੂਲ ਸਿੰਘ ਫੱਤੂਭੀਲਾ, ਪੂਰਨ ਸਿੰਘ ਤਰਗੜ੍ਹ ਸਾਰੇ ਸਰਪੰਚ, ਸਵਰਨਜੀਤ ਸਿੰਘ ਕੁਰਾਲੀਆਂ, ਮੇਜਰ ਸਿੰਘ ਮਾਨ, ਗੁਲਜਾਰ ਸਿੰਘ ਨੰਬਰਦਾਰ ਦਾਦੂਪੁਰਾ, ਕੁਲਦੀਪ ਸਿੰਘ ਸੋਹੀਆਂ ਕਲਾਂ ਸਾਰੇ ਸਾਬਕਾ ਸਰਪੰਚ, ਬਲਾਕ ਸੰਮਤੀ ਮੈਂਬਰ ਸਰਦੂਲਪਾਲ ਗਾਲੋਵਾਲੀ ਕੁੱਲੀਆਂ, ਬੂਟਾ ਸਿੰਘ ਮਾਨ, ਸਰੂਪ ਸਿੰਘ ਚਾਚੋਵਾਲੀ, ਜੈਮਲ ਸਿੰਘ ਬੁਲਾਰਾ, ਗੁਰਮੇਜ ਸਿੰਘ ਬੁਲਾਰਾ, ਪੰਜੂ ਦੌਬੁਰਜੀ, ਬਲਬੀਰ ਸਿੰਘ, ਦੁਰਗਾਦਾਸ ਧਰਮਪੁਰਾ, ਗੁਰਦੇਵ ਸਿੰਘ ਜੌਹਲ, ਪਲਵਿੰਦਰ ਸਿੰਘ ਤਲਵੰਡੀ ਦੌਸੰਧਾ ਸਿੰਘ, ਮੁਖਤਾਰ ਸਿੰਘ ਗਾਲੋਵਾਲੀ, ਕਸ਼ਮੀਰ ਸਿੰਘ ਗਾਲੋਵਾਲੀ, ਬਾਊ ਰਾਮ ਕਲੌਨੀਆਂ ਸਾਰੇ ਪੰਚ, ਸਾਬਕਾ ਵਾਇਸ ਪ੍ਰਧਾਨ ਨਗਰ ਕੌਂਸਲ ਮਜੀਠਾ ਅਮਰਜਪੀਤ ਸਿੰਘ, ਸਾਬਕਾ ਕੌਂਸਲਰ ਚੌਧਰੀ ਸ਼ੰਗਾਰਾ ਸਿੰਘ, ਸੁਖਦੇਵ ਸਿੰਘ ਕਾਕਾ ਮਜੀਠਾ, ਹਰਭਜਨ ਸਿੰਘ ਸੇਠ ਤੋਂ ਇਲਾਵਾ ਕਰੀਬ 50 ਸਾਬਕਾ ਪੰਚ ਆਪਣੇ ਸਮਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋਏ।