ਮੁੰਬਈ:ਉੱਘੇ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਕਰੋਨਾ ਮਹਾਮਾਰੀ ਦੌਰਾਨ ਸੌ ਦੇ ਕਰੀਬ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਦਾ ਇਲਾਜ ਕਰਵਾਇਆ। ਉਨ੍ਹਾਂ ਏਕਮ ਫਾਊਂਡੇਸ਼ਨ ਨਾਲ ਮਿਲ ਕੇ ਮਹਾਰਾਸ਼ਟਰ, ਪੱਛਮੀ ਬੰਗਾਲ, ਅਸਾਮ, ਕਰਨਾਟਕ, ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਦੇ ਬੱਚਿਆਂ ਦੇ ਇਲਾਜ ਲਈ ਮਦਦ ਕੀਤੀ। ਇਹ ਬੱਚੇ ਸਰਕਾਰੀ ਤੇ ਚੈਰੀਟੇਬਲ ਟਰੱਸਟ ਦੇ ਹਸਪਤਾਲਾਂ ਵਿਚ ਜ਼ੇਰੇ ਇਲਾਜ ਸਨ। ਇਹ ਬੱਚੇ ਗੰਭੀਰ ਰੋਗਾਂ ਨਾਲ ਪੀੜਤ ਸਨ ਤੇ ਇਹ ਪੈਸਾ ਨਾ ਹੋਣ ਕਾਰਨ ਇਲਾਜ ਕਰਵਾਉਣ ਤੋਂ ਅਸਮਰੱਥ ਸਨ। ਇਸ ਮਹੀਨੇ ਦੇ ਸ਼ੁਰੂ ਵਿਚ ਉਨ੍ਹਾਂ ਅਸਾਮ ਦੇ ਮਾਕੁੰਦਾ ਹਸਪਤਾਲ ਵਿਚ ਨਵਜਾਤ ਰੋਗ ਵਿਭਾਗ ਨੂੰ ਉਪਕਰਨ ਦਿੱਤੇ ਜਿਸ ਨਾਲ ਹਰ ਸਾਲ ਦੋ ਹਜ਼ਾਰ ਤੋਂ ਜ਼ਿਆਦਾ ਬੱਚਿਆਂ ਨੂੰ ਫਾਇਦਾ ਹੋਵੇਗਾ।