ਮੁੰਬਈ, 9 ਨਵੰਬਰ

ਹਰੇਕ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਗਤੀਸ਼ੀਲ ਬਦਲਾਅ ਵਾਲੇ ਅਦਾਕਾਰ ਅਰਜੁਨ ਕਪੂਰ ਨੇ ਕਿਹਾ ਕਿ ਫਿਲਮ ਇੰਡਸਟਰੀ ਇਕ ਅਸਥਿਰ ਜਗ੍ਹਾ ਹੈ ਜਿੱਥੇ ਕਿਸੇ ਇਕ ਨੂੰ ਹਮੇਸ਼ਾਂ ਲਈ ਸਟਾਰਡਮ ਨਹੀਂ ਮਿਲ ਸਕਦੀ। ਅਰਜੁਨ ਕਪੂਰ ਜੋ ਪਿਛਲੇ ਅੱਠ ਸਾਲਾਂ ਤੋਂ ਫਿਲਮ ਇੰਡਸਟਰੀ ਵਿੱਚ ਇਕ ਅਦਾਕਾਰ ਹੈ, ਨੇ ਕਿਹਾ ਕਿ ਬਾਲੀਵੁੱਡ ਦੇ ਉਤਰਾਅ-ਚੜ੍ਹਾਅ ’ਤੇ ਚੱਲਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਜ਼ਮੀਨ ਨਾਲ ਜੁੜ ਕੇ ਰਿਹਾ ਜਾਵੇ। ਪੀਟੀਆਈ ਨਾਲ ਗੱਲਬਾਤ ਦੌਰਾਨ ਉਸ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਤੁਸੀਂ ਆਪਣੀ ਸਟਾਰਡਮ ਨੂੰ ਐਨੀ ਗੰਭੀਰਤਾ ਨਾਲ ਨਹੀਂ ਲੈ ਸਕਦੇ ਕਿਉਂਕਿ ਇਹ ਹਰ ਸ਼ੁੱਕਰਵਾਰ ਨੂੰ ਰਿਲੀਜ਼ ਹੁੰਦੀ ਨਵੀਂ ਫਿਲਮ ’ਤੇ ਆਧਾਰਤ ਹੈ। ਇਕ ਮਾੜੀ ਫਿਲਮ ਨਾਲ ਤੁਸੀਂ ਥੱਲੇ ਆ ਜਾਂਦੇ ਹੋ ਅਤੇ ਇਕ ਹਿੱਟ ਫਿਲਮ ਨਾਲ ਤੁਸੀਂ ਸੁਪਰਸਟਾਰ ਬਣ ਜਾਂਦੇ ਹੋ। ਤੁਹਾਨੂੰ ਹਰ ਤਰ੍ਹਾਂ ਦੇ ਹਾਲਾਤ ਦਾ ਆਨੰਦ ਮਾਣ ਕੇ ਖੁਸ਼ ਰਹਿਣਾ ਆਉਣਾ ਚਾਹੀਦਾ ਹੈ। ਤੁਹਾਨੂੰ ਇਹ ਯਕੀਨੀ ਬਣਾਉਣ ਹੋਵੇਗਾ ਕਿ ਤੁਸੀਂ ਇਸ ਵਿੱਚ ਬਹੁਤ ਜ਼ਿਆਦਾ ਨਾ ਖੁੱਭ ਜਾਓ। ਤੁਸੀਂ ਬੱਸ ਵਧੀਆ ਕੰਮ ਕਰਨਾ ਯਕੀਨੀ ਬਣਾਓ।’’