ਅੰਕਾਰਾ, 8 ਫਰਵਰੀ
ਸੋਮਵਾਰ ਨੂੰ ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 11000 ਤੋਂ ਵੱਧ ਹੋ ਗਈ ਹੈ। ਤੁਰਕੀ ’ਚ ਮਰਨ ਵਾਲਿਆਂ ਦੀ ਗਿਣਤੀ 8500 ਨੂੰ ਟੱਪ ਚੁੱਕੀ ਹੈ। ਦੇਸ਼ ਦੇ ਉਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਵਿੱਚ ਘੱਟੋ-ਘੱਟ 34,810 ਵਿਅਕਤੀ ਜ਼ਖਮੀ ਹੋਏ ਹਨ, ਜਦੋਂ ਕਿ ਸੀਰੀਆ ਵਿੱਚ ਕੁੱਲ 4,654 ਜ਼ਖਮੀ ਹੋਏ ਹਨ।