ਗੁਆਟੇਮਾਲਾ:ਭਾਰਤੀ ਤੀਰਅੰਦਾਜ਼ੀ ਦੀ ਸਟਾਰ ਜੋੜੀ ਦੀਪਿਕਾ ਕੁਮਾਰੀ ਅਤੇ ਉਸ ਦੇ ਪਤੀ ਅਤਨੂ ਦਾਸ ਵੱਲੋਂ ਰੀਕਰਵ ਵਰਗ ਵਿੱਚ ਦੋ ਵਿਅਕਤੀਗਤ ਸੋਨ ਤਗਮੇ ਜਿੱਤਣ ’ਤੇ ਭਾਰਤ ਨੇ ਵਿਸ਼ਵ ਕੱਪ ਦੇ ਪਹਿਲੇ ਹਿੱਸੇ ਵਿੱਚ ਇੱਕ ਕਾਂਸੀ ਅਤੇ ਤਿੰਨ ਸੋਨ ਤਗਮੇ ਆਪਣੇ ਨਾਂ ਕਰ ਲਏ ਹਨ। ਇਸ ਤਰ੍ਹਾਂ ਦੋਹਾਂ ਨੇ ਤੀਰਅੰਦਾਜ਼ੀ ਦੇ ਵਿਸ਼ਵ ਕੱਪ ਫਾਈਨਲ ਲਈ ਵੀ ਜਗ੍ਹਾ ਬਣਾ ਲਈ ਹੈ।