ਸਿਡਨੀ, 7 ਜਨਵਰੀ

ਸਿਡਨੀ ਕ੍ਰਿਕਟ ਗਰਾਊਂਡ ’ਚ ਭਾਰਤ ਖ਼ਿਲਾਫ਼ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਵੀਰਵਾਰ ਨੂੰ ਆਸਟਰੇਲੀਆ ਨੇ ਪਹਿਲੀ ਪਾਰੀ ’ਚ 2 ਵਿਕਟਾਂ ਗੁਆ ਕੇ 16 ਦੌੜਾਂ ਬਣਾ ਲਈਆਂ ਹਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਾਰਨ ਆਈ ਆਸਟਰੇਲਿਆਈ ਟੀਮ ਵੱਲੋਂ ਸਲਾਮੀ ਬੱਲੇਬਾਜ਼ ਵਿਲ ਪੁਕੋਵਸਕੀ 62 ਅਤੇ ਡੇਵਿਡ ਵਾਰਨਰ 5 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਵੱਲੋਂ ਮੁਹੰਮਦ ਸਿਰਾਜ ਅਤੇ ਨਵਦੀਪ ਸੈਣੀ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਪਹਿਲੇ ਦਿਨ ਦੀ ਖੇਡ ਖਤਮ ਹੋਣ ਸਮੇਂ ਮਾਰਨਸ ਲਾਬੁਸ਼ਾਨੇ 67 ਅਤੇ ਸਟੀਵ ਸਮਿਥ 31 ਦੌੜਾਂ ਬਣਾ ਕੇ ਅਜੇਤੂ ਸਨ। ਮੀਂਹ ਨਾਲ ਖਲਲ ਪੈਣ ਕਾਰਨ ਪਹਿਲੇ ਦਿਨ ਸਿਰਫ 55 ਓਵਰਾਂ ਦੀ ਖੇਡ ਹੀ ਹੋ ਸਕੀ। ਚਾਰ ਟੈਸਟ ਮੈਚਾਂ ਦੀ ਲੜੀ ਵਿੱਚ ਦੋਵੇਂ ਟੀਮਾਂ 1-1 ਨਾਲ ਬਰਾਬਰ ਹਨ। -ਏਜੰਸੀ

ਭਾਰਤ ਦਾ ਗੇਂਦਬਾਜ਼ ਨਵਦੀਪ ਸੈਣੀ ਆਸਟਰੇਲਿਆਈ ਬੱਲੇਬਾਜ਼ ਨੂੰ ਆਊਟ ਕਰਾਰ ਦੇਣ ਦੀ ਅਪੀਲ ਕਰਦਾ ਹੋਇਆ।