ਸਿਡਨੀ, 9 ਜਨਵਰੀ

ਆਸਟਰੇਲੀਆ ਨੇ ਭਾਰਤ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਅੱਜ ਦੂਜੀ ਪਾਰੀ ਵਿਚ ਦੋ ਵਿਕਟਾਂ ਦੇ ਨੁਕਸਾਨ ’ਤੇ ਕੁੱਲ 197 ਦੌੜਾਂ ਬਣਾਈਆਂ ਹਨ। ਤੀਜੇ ਦਿਨ ਦੇ ਅਖੀਰ ਵਿੱਚ ਸਟੀਵ ਸਮਿਥ 29 ਅਤੇ ਮਾਰਨਸ ਲਾਬੂਸ਼ੇਨ ਨੇ 47 ਦੌੜਾਂ ਬਣਾਈਆਂ। ਪਹਿਲੀ ਪਾਰੀ ਵਿਚ ਆਸਟਰੇਲੀਆ ਦੀਆਂ 338 ਦੌੜਾਂ ਦੇ ਜਵਾਬ ਵਿਚ ਭਾਰਤੀ ਟੀਮ ਪਹਿਲੀ ਪਾਰੀ ਵਿਚ 244 ਦੌੜਾਂ ਹੀ ਬਣਾ ਸਕੀ। ਖਿਡਾਰੀਆਂ ਦੇ ਸੱਟਾਂ ਤੋਂ ਪਹਿਲਾਂ ਹੀ ਪ੍ਰੇਸ਼ਾਨ ਭਾਰਤੀ ਟੀਮ ਨੂੰ ਅੱਜ ਹੋਰ ਝਟਕਾ ਲੱਗਾ ਜਦੋਂ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਦੀਆਂ ਗੇਂਦਾਂ ਨਾਲ ਫੱਟੜ ਹੋਏ ਰਵਿੰਦਰ ਜਡੇਜਾ ਅਤੇ ਰਿਸ਼ਭ ਪੰਤ ਨੂੰ ਸਕੈਨ ਲਈ ਲਿਜਾਇਆ ਗਿਆ। ਤੀਜੇ ਟੈਸਟ ਵਿੱਚ ਦੋਵਾਂ ਖੇਡਣਾ ਹੁਣ ਅਸੰਭਵ ਲੱਗਦਾ ਹੈ।