ਚੰਡੀਗੜ੍ਹ, 25 ਨਵੰਬਰ

ਅਭਿਨੇਤਾ ਆਯੂਸ਼ਮਨ ਖੁਰਾਨਾ ਅੱਜ-ਕੱਲ੍ਹ ਆਪਣੇ ਸ਼ਹਿਰ ਚੰਡੀਗੜ੍ਹ ’ਚ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ ਤੇ ਉਹ ਆਪਣੀ ਪਤਨੀ ਤਾਹਿਰਾ ਕਸ਼ਯਪ ਨੂੰ ਯਾਦ ਕਰ ਰਹੇ ਹਨ, ਜੋ ਇਕ ਲੇਖ ਤੇ ਫਿਲਮ ਨਿਰਮਾਤਾ ਹੈ। ਆਯੂਸ਼ਮਨ ਨੇ ਇੰਸਟਾਗ੍ਰਾਮ ’ਤੇ ਆਪਣੀ ਪਤਨੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਤਾਹਿਰਾ ਕਮਰੇ ਵਿੱਚ ਹੀਟਰ ਦੇ ਨੇੜੇ ਬੈਠੀ ਹੈ। ਅਭਿਨੇਤਾ ਨੇ ਕੈਪਸ਼ਨ ਵਿਚ ਲਿਖਿਆ ਹੈ ਕਿ ਉਹ ‘ਵਾਰਮ ਹਿਊਮਨ’ ਨੂੰ ਯਾਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅਭਿਨੇਤਾ ਆਯੂਸ਼ਮਨ ਖੁਰਾਨਾ ਅਭਿਸ਼ੇਕ ਕਪੂਰ ਦੀ ਫਿਲਮ ‘ਚੰਡੀਗੜ੍ਹ ਕਰੇ ਆਸ਼ਿਕੀ’ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਉਹ ਕੋਵਿਡ-19 ਮਹਾਮਾਰੀ ਕਾਰਨ ਆਪਣੇ ਪਰਿਵਾਰ ਦੀ ਸੁਰੱਖਿਆ ਖਾਤਰ ਇਕ ਹੋਟਲ ਵਿੱਚ ਰੁਕੇ ਹੋਏ ਹਨ।