ਮੁੰਬਈ:ਲੇਖਿਕਾ ਤੇ ਫ਼ਿਲਮਸਾਜ਼ ਤਾਹਿਰਾ ਕਸ਼ਯਪ ਨੇ ਅੱਜ ਪਿਤਾ ਦਿਵਸ ਮੌਕੇ ਆਖਿਆ ਕਿ ਉਹ ਆਪਣੀ ਨਵੀਂ ਪੁਸਤਕ ‘ਦਿ 7 ਸਿਨਜ਼ ਆਫ ਬੀਂਗ ਏ ਮਦਰ’ ਬਾਰੇ ਖੁਲਾਸਾ ਕੀਤਾ। ਜਾਣਕਾਰੀ ਅਨੁਸਾਰ ਤਾਹਿਰਾ ਨੇ ਅਦਾਕਾਰ ਆਯੂਸ਼ਮਾਨ ਖੁਰਾਣਾ ਨਾਲ ਵਿਆਹ ਕਰਵਾਇਆ ਸੀ ਅਤੇ ਇਹ ਉਸ ਦੀ ਪੰਜਵੀਂ ਕਿਤਾਬ ਹੋਵੇਗੀ। ਤਾਹਿਰਾ ਨੇ ਸੋਸ਼ਲ ਮੀਡੀਆ ’ਤੇ ਆਪਣੇ ‘ਲੈਪਟਾਪ’ ਦੀ ਸਕਰੀਨ ’ਤੇ ਖੁਸ਼ੀ ’ਚ ਕੁੱਦਣ ਸਮੇਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕਰੋਨਾ ਕਾਲ ਦੌਰਾਨ ਲਿਖੀ ਆਪਣੀ ਦੂਜੀ ਪੁਸਤਕ ਦੇ ਸਿਰਲੇਖ ਬਾਰੇ ਖੁਲਾਸਾ ਕੀਤਾ। ਲੇਖਿਕਾ ਨੇ ਆਖਿਆ,‘‘ਮੈਂ ਆਪਣੇ ਪਿਤਾ ਨੂੰ ਪਿਆਰ ਕਰਦੀ ਹਾਂ ਪਰ ਪਿਤਾ ਦਿਵਸ ਮੌਕੇ ਮੈਂ ਆਪਣੀ ਨਵੀਂ ਪੁਸਤਕ ਬਾਰੇ ਖ਼ਾਸ ਖ਼ਬਰ ਸਾਂਝੀ ਕਰਨਾ ਚਾਹੁੰਦੀ ਹਾਂ! ਇਹ ਗ਼ਲਤੀਆਂ ਮਹਿਜ਼ ਹਨ ਤੇ ਉਮੀਦ ਹੈ ਤੁਹਾਨੂੰ ਇਹ ਪੜ੍ਹਨ ਵਿੱਚ ਮਜ਼ਾ ਆਏਗਾ, ਜਿਸ ਨੂੰ ‘ਦਿ 7 ਸਿਨਜ਼ ਆਫ ਬੀਂਗ ਏ ਮਦਰ’ ਦਾ ਨਾਮ ਦਿੱਤਾ ਗਿਆ ਹੈ।’’ ਤਾਹਿਰਾ ਨੇ ਪਿਛਲੇ ਸਾਲ ਆਪਣੀ ‘12 ਕਮਾਂਡਮੈਂਟਸ ਆਫ ਬੀਂਗ ਏ ਵਿਮੈਨ’ ਲੋਕ ਅਰਪਣ ਕੀਤੀ ਸੀ ਜਿਸ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ‘ਕਰੈਕਿੰਗ ਦਿ ਕੋਡ: ਮਾਈ ਜਰਨੀ ਇਨ ਬੌਲੀਵੁੱਡ, ਸੋਲਡ ਆਊਟ ਅਤੇ ਦਿ 12 ਕਮਾਂਡਮੈਂਟਸ ਆਫ ਬੀਂਗ ਏ ਵਿਮੈਨ’ ਵਰਗੀਆਂ ਪੁਸਤਕਾਂ ਲਿਖ ਚੁੱਕੀ ਹੈ।