ਚੇਨਈ, 18 ਅਕਤੂਬਰ
ਤਾਮਿਲਨਾਡੂ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਜੇ. ਜੈਲਲਿਤਾ ਦੀ ਮੌਤ ਦੇ ਹਾਲਤ ਦੀ ਜਾਂਚ ਅਤੇ ਸੂਬੇ ਦੇ ਥੁਥੁਕੁਡੀ ‘ਚ 2018 ‘ਚ ਪੁਲੀਸ ਗੋਲੀਬਾਰੀ ਦੀ ਜਾਂਚ ਕਰਨ ਵਾਲੇ ਵੱਖ ਵੱਖ ਕਮਿਸ਼ਨਾਂ ਦੀਆਂ ਰਿਪੋਰਟਾਂ ਵਿਧਾਨ ਸਭਾ ‘ਚ ਪੇਸ਼ ਕੀਤੀਆਂ। ਸਾਲ 2016 ਵਿੱਚ ਜੈਲਲਿਤਾ ਦੀ ਮੌਤ ਦੇ ਹਾਲਾਤ ਦੀ ਜਾਂਚ ਕਰਨ ਵਾਲੇ ਜਸਟਿਸ ਏ. ਅਰੁਮੁਘਸਵਾਮੀ ਕਮਿਸ਼ਨ ਨੇ ਆਪਣੀ ਅੰਤਮ ਟਿੱਪਣੀ ਵਿੱਚ ਕਿਹਾ ਸੀ ਕਿ ਮਰਹੂਮ ਮੁੱਖ ਮੰਤਰੀ ਦੀ ਵਿਸ਼ਵਾਸਪਾਤਰ ਵੀਕੇ ਸ਼ਸ਼ੀਕਲਾ ਨੂੰ “ਆਪਣੀ ਗਲਤੀ ਮੰਨਣੀ ਪਏਗੀ ਅਤੇ ਇਸ ਸਬੰਧ ਵਿੱਚ ਜਾਂਚ ਦੇ ਆਦੇਸ਼ ਦਿੱਤੇ ਜਾਣੇ ਚਾਹੀਦੇ ਹਨ।