ਤਾਇਪੇ, 9 ਅਕਤੂਬਰ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਕਿਹਾ ਹੈ ਕਿ ਤਾਈਵਾਨ ਦਾ ਚੀਨ ਵਿੱਚ ਰਲੇਵਾਂ ਜ਼ਰੂਰ ਹੋਵੇਗਾ ਤੇ ਇਹ ਸ਼ਾਂਤੀਮਈ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਚੀਨ ਨੇ ਇਸ ਮੁਲਕ ’ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਸਰਕਾਰੀ ਸਮਾਰੋਹ ਮੌਕੇ ‘ਤੇ ਪੇਈਚਿੰਗ ਦੇ ਗ੍ਰੇਟ ਹਾਲ ਵਿੱਚ ਸ਼ੀ ਨੇ ਕਿਹਾ, “ਰਾਸ਼ਟਰ ਦੇ ਏਕੀਕਰਨ ਨੂੰ ਹਕੀਕਤ ਵਿੱਚ ਬਦਲਿਆ ਜਵੇਗਾ ਤੇ ਇਹ ਯਕੀਨੀ ਹੋਵੇਗਾ ਪਰ ਸ਼ਾਂਤੀਪੂਰਨ ਢੰਗ ਨਾਲ।’