ਬਰੈਂਪਟਨ/ਸਟਾਰ ਨਿਊਜ਼ / ਹਰਜੀਤ ਬੇਦੀ) ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਆਯੋਜਿਤ ਪੰæਜਾਬੀ ਦੇ ਮਹਾਨ ਨਾਟਕਕਾਰ ਭਾਅ ਜੀ ਗੁਰਰਸ਼ਰਨ ਸਿੰਘ ਦੀ ਵੱਡੀ ਬੇਟੀ ਡਾ: ਨਵਸ਼ਰਨ ਵਲੋਂ 22 ਅਪਰੈਲ 2018 ਦਿਨ ਐਤਵਾਰ ਦੁਪਹਿਰ 2:30 ਤੋਂ 5:00 ਵਜੇ ਤੱਕ ਇੱਕ ਬਹੁਤ ਹੀ ਮਹੱਤਵਪੂਰਨ ਪਬਲਿਕ ਮੀਟਿੰਗ ਕੀਤੀ ਜਾ ਰਹੀ ਹੈ। ਇਹ ਮੀਟਿੰਗ ਬੋਵੇਅਰਡ ਦੇ ਉੱਤਰ ਅਤੇ ਸੈਂਡਲਵੁੱਡ ਦੇ ਦੱਖਣ ਵੱਲ 292-ਕੈਂਸਟੋਗਾ ਡਰਾਈਵ ਤੇ ਸਥਿਤ ਕਮਿਊਨਿਟੀ ਸੈਂਂਟਰ ਵਿੱਚ ਹੋਵੇਗੀ। ਡਾ: ਨਵਸ਼ਰਨ ਕਨੇਡਾ ਦੀ ਅੰਤਰਰਾਸ਼ਟਰੀ ਸੰਸਥਾ ਦੇ ਦਿੱਲੀ ਸਥਿਤ ਦਫਤਰ ਵਿੱਚ ਪ੍ਰਤੀਨਿਧ ਹਨ। ਇਸ ਪਬਲਿਕ ਮੀਟਿੰਗ ਵਿੱਚ ਉਹ ਸੰਸਾਰ ਪੱਧਰ ਤੇ ਧਾਰਮਿਕ ਦੰਗਿਆ ਅਤੇ ਰਾਜਨੀਤਕ ਜੰਗਾਂ-ਯੁੱਧਾਂ ਦੌਰਾਨ ਔਰਤਾਂ ਤੇ ਹੁੰਦੇ ਬੇਤਹਾਸ਼ਾਂ ਜਬਰ ਅਤੇ ਜੁਲਮ ਬਾਰੇ ਗੱਲਬਾਤ ਕਰਨਗੇ।
ਡਾ: ਨਵਸ਼ਰਨ ਨੇ ਕਨੇਡਾ ਦੀ ਯੁਨੀਵਰਸਿਟੀ ਤੋਂ ਡਾਕਟਰੇਟ ਕਰ ਕੇ ਕੁੱਝ ਸਮਾਂ ਅਧਿਆਪਨ ਕਾਰਜ ਕੀਤਾ ਅਤੇ ਅੱਜ ਕੱਲ ਕਨੇਡੀਅਨ ਸੰਂਸਥਾ “ਇੰਟਰਨੈਸ਼ਨਲ ਡਿਵੈਲਪਮੈਂਟ ਰਿਸਰਚ ਸੈਂਟਰ” ਦੇ ਦਿੱਲੀ ਵਿਚਲੇ ਦਫਤਰ ਵਿੱਚ ਡਿਊਟੀ ਨਿਭਾਂ ਰਹੇ ਹਨ। ਉਹ ਭਾਰਤੀ ਸਰਕਾਰ ਦੀਆਂ ਫਾਸ਼ੀ , ਫਿਰਕੂ, ਦਲਿਤ ਅਤੇ ਔਰਤ ਵਿਰੋਧੀ ਂਨੀਤੀਆਂ ਅਤੇ ਤਸ਼ੱਦਦ ਦੇ ਖਿਲਾਫ ਬਣੇ ਫਰੰਟ ਦਾ ਇੱਕ ਅੰਗ ਹਨ ਅਤੇ ਕਈ ਤੱਥ ਖੋਜ ਮਿਸ਼ਨਾਂ ਵਿੱਚ ਸਾਮਲ ਹਨ।æ ਡਾ: ਨਵਸ਼ਰਨ ਨੇ ਕਈ ਕਿਤਾਬਾਂ ਲਿਖੀਆਂ ਅਤੇ ਸੰਪਾਦਕ ਕੀਤੀਆਂ ਹਨ। ਉਸ ਦਾ ਪਰਮੁੱਖ ਕੰਮ ਭਾਰਤ ਦੇ ਵਿਵਾਦਤ ਬਾਰਡਰ ਇਲਾਕੇ ਕਸ਼ਮੀਰ ਅਤੇ ਉੱਤਰ ਪੂਰਬ ਵਿੱਚ ਦੇਸ਼ ਦੀ ਸੁਰੱਖਿਆ ਦੇ ਨਾਂ ਤੇ ਫੌਜ ਅਤੇ ਸੁਰੱਖਿਆ ਬਲਾਂ ਵਲੋਂ ਆਮ ਲੋਕਾਂ ਉੱਤੇ ਕੀਤੇ ਜਾ ਰਹੇ ਤਸ਼ੱਦਦ ਅਤੇ ਮਨੁੱਖੀ ਅਤੇ ਜਮਹੂਰੀ ਹੱਕਾਂ ਦੇ ਹਣਨ ਬਾਰੇ ਹੈ। ਨਿਆਂਸ਼ੀਲ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਵਾਲੀ ਸਿਆਸਤ ਨੂੰ ਸਮਰਪਿਤ ਹੋਣ ਕਾਰਣ ਉਸ ਨੇ ” ਇਨਕਲਾਬੀ ਸਭਿੱਆਚਾਰ ਪੰਜਾਬ ਆਰਕਾਈਵ” ਸਿਰਜਣ ਦਾ ਕੰਮ ਵਿੱਢਿਆ ਹੋਇਆ ਹੈ। ਜਿਸ ਤਹਿਤ ਪੰਜਾਬ ਦੇ ਕਰਾਂਤੀਕਾਰੀ ਸਭਿੱਆਚਾਰਕ ਅਤੇ ਸਾਹਿਤਕ ਦਸਤਾਵੇਜ਼ ਇਕੱਠੇ ਕਰਨ ਦਾ ਕਾਰਜ ਕੀਤਾ ਜਾਵੇਗਾ। ਸਭਿੱਆਚਾਰ ਲਹਿਰ ਅੰਦਰ ਗੁਰਸ਼ਰਨ ਸਿੰਘ ਦੀ ਮਹਾਨ ਦੇਣ ਨੂੰ ਮੰਨਦੇ ਹੋਏ ਗੁਰਸ਼ਰਨ ਸਿੰਘ ਦੇ ਸਾਰੇ ਉਪਰਾਲਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਦਾ ਕੰਮ ਪਹਿਲੇ ਪੜਾਅ ਤੇ ਕੀਤਾ ਜਾ ਰਿਹਾ ਹੈ। ਜਿਸ ਵਿੱਚ ਗੁਰਸ਼ਰਨ ਸਿੰਘ ਦੇ ਲਿਖੇ ਲੱਗਪੱਗ 200 ਨਾਟਕ, ਵੱਖ ਵੱਖ ਵਿਸ਼ਿਆਂ ਤੇ ਲਿਖੇ ਆਰਟੀਕਲ ਅਤੇ ਵਿਦਵਾਨਾਂ ਦੁਆਰਾ ਉਹਨਾਂ ਦੀ ਨਾਟਕ ਕਲਾ ਬਾਰੇ ਵਿਚਾਰਾਂ ਸਬੰਧੀ ਲਿਖਤਾਂ ਇਕੱਤਰ ਕੀਤੀਆਂ ਜਾ ਰਹੀਆਂ ਹਨ।
ਡਾ ਨਵਸ਼ਰਨ ਦੀ ਇਹ ਟੋਰਾਂਟੋ ਫੇਰੀ ਬਹੁਤ ਹੀ ਸੀਮਤ ਸਮੇਂ ਸਿਰਫ ਦੋ ਦਿਨਾਂ 21 ਅਤੇ 22 ਅਪਰੈਲ ਲਈ ਹੈ ਜਿਸ ਵਿੱਚੋਂ ਉਹਨਾਂ 22 ਅਪਰੈਲ ਨੂੰ ਉਪਰੋਕਤ ਪਬਲਿਕ ਮੀਟਿੰਗ ਕਰਨੀ ਹੈ। ਪਰਬੰਧਕਾਂ ਵਲੋਂ ਸਮੂਹ ਸਹਿਤਕ ਜਥੇਬੰਦੀਆਂ , ਲੇਖਕ ਸਭਾਵਾਂ, ਥੀਏਟਰ ਗਰੁੱਪਾਂ, ਸਮੂਹ ਰੰਗਕਰਮੀਆਂ ਅਤੇ ਆਮ ਲੋਕਾਂ ਨੂੰ ਇਸ ਮੀਟਿੰਗ ਵਿੱਚ ਪਹੁੰਚਣ ਲਈ ਬੇਨਤੀ ਹੈ। ਇਸ ਪਰੋਗਰਾਮ ਬਾਰੇ ਜਾਣਕਾਰੀ ਅਤੇ ਡਾ ਨਵਸ਼ਰਨ ਨਾਲ ਸੰਪਰਕ ਲਈ ਬਲਦੇਵ ਰਹਿਪਾ 416-881-7202 ਜਾਂ ਬਲਰਾਜ ਛੋਕਰ ਨਾਲ 647-679-4398 ਤੇ ਗੱਲਬਾਤ ਕੀਤੀ ਜਾ ਸਕਦੀ ਹੈ।