ਸਿਰਸਾ, 15 ਅਕਤੂਬਰ

ਡੇਰਾ ਸਿਰਸਾ ਮੁਖੀ ਸੁਨਾਰੀਆ ਜੇਲ੍ਹ ’ਚੋਂ ਅੱਜ ਸਵੇਰੇ 7 ਵਜੇ ਪੈਰੋਲ ’ਤੇ ਬਾਹਰ ਆ ਗਿਆ ਤੇ ਉੱਤਰ ਪ੍ਰਦੇਸ਼ ਸਥਿਤ ਡੇਰੇ ’ਚ ਚਲਾ ਗਿਆ। ਉਸ ਨੂੰ 40 ਦਿਨ ਦੀ ਪੈਰੋਲ ਮਿਲੀ ਹੈ। ਦੋ ਸਾਧਵੀਆਂ ਤੇ ਦੋ ਕਤਲਾਂ ਦੇ ਮਾਮਲੇ ਉਹ ਉਮਰ ਕੈਦ ਭੁਗਤ ਰਿਹਾ ਹੈ। ਸਖ਼ਤ ਸੁਰੱਖਿਆ ਘੇਰੇ ਵਿੱਚ ਉਹ ਯੂਪੀ ਦੇ ਬਾਗਪਤ ਵਿਚਲੇ ਡੇਰੇ ਲਈ ਰਵਾਨਾ ਹੋਇਆ। ਉਸ ਨਾਲ ਹਨੀਪ੍ਰੀਤ ਵੀ ਸੀ। ਡੇਰਾ ਮੁਖੀ ਦੀ ਪੈਰੋਲ ਦੇ ਮੱਦੇਨਜ਼ਰ ਜੇਲ੍ਹ ‘ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ। ਉਸ ਦੇ ਨਾਲ ਪੁਲੀਸ ਦੀ ਟੀਮ ਯੂਪੀ ਲਈ ਰਵਾਨਾ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਨੂੰ ਸਿਰਸਾ ਡੇਰੇ ‘ਚ ਜਾਣ ਦੀ ਮਨਾਹੀ ਹੋਵੇਗੀ, ਇਸ ਤੋਂ ਇਲਾਵਾ ਉਹ ਕਿਸੇ ਵੀ ਹੋਰ ਡੇਰੇ ‘ਚ ਬਾਸ਼ਰਤ ਰਹਿ ਸਕਦਾ ਹੈ।