ਨਵੀਂ ਦਿੱਲੀ, 27 ਜਨਵਰੀ

ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ (ਡੀਸੀਜੀਆਈ) ਨੇ ਬਾਲਗਾਂ ਨੂੰ ਐਂਟੀ-ਕੋਵਿਡ-19 ਟੀਕੇ ਲਾਉਣ ਲਈ ‘ਕੋਵੀਸ਼ੀਲਡ’ ਤੇ ‘ਕੋਵੈਕਸੀਨ’ ਟੀਕਿਆਂ ਦੀ ਨਿਯਮਤ ਮਾਰਕੀਟ ਵਿਕਰੀ ਦੀ ਇਜਾਜ਼ਤ ਦਿੱਤੀ ਹੈ। ਇਹ ਮਨਜ਼ੂਰੀ ਨਵੇਂ ਡਰੱਗਜ਼ ਅਤੇ ਕਲੀਨਿਕਲ ਟਰਾਇਲ ਨਿਯਮਾਂ 2019 ਦੇ ਤਹਿਤ ਦਿੱਤੀ ਗਈ ਹੈ।