ਨਵੀਂ ਦਿੱਲੀ, 18 ਨਵੰਬਰ

ਲਖਨਊ ਵਿੱਚ ਸ਼ੁੱਕਰਵਾਰ ਤੋਂ ਡੀਜੀਪੀਜ਼ ਕਾਨਫਰੰਸ ਸ਼ੁਰੂ ਹੋ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸਾਹ ਕਾਨਫਰੰਸ ਦਾ ਉਦਘਾਟਨ ਕਰਨਗੇ, ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਅਤੇ 21 ਨਵੰਬਰ ਨੂੰ ਮੀਟਿੰਗ ਵਿੱਚ ਸ਼ਾਮਲ ਹੋਣਗੇ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਾਨਫਰੰਸ ਵਿੱਚ ਸਾਈਬਰ ਅਪਰਾਧ, ਡੇਟਾ ਗਵਰਨੈਂਸ, ਅਤਿਵਾਦ ਵਿਰੋਧੀ ਚੁਣੌਤੀਆਂ, ਖੱਬੇ ਪੱਖੀ ਕੱਟੜਵਾਦ, ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਉੱਭਰ ਰਹੇ ਰੁਝਾਨਾਂ, ਜੇਲ੍ਹ ਸੁਧਾਰਾਂ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਸਾਲ 2014 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੀਜੀਪੀ ਕਾਨਫਰੰਸ ਵਿੱਚ ਡੂੰਘੀ ਦਿਲਚਸਪੀ ਲੈ ਰਹੇ ਹਨ। ਇੰਟੈਲੀਜੈਂਸ ਬਿਊਰੋ ਦੁਆਰਾ ਕਰਵਾਈ ਜਾ ਰਹੀ ਇਸ ਕਾਨਫਰੰਸ ਵਿੱਚ ਸਾਰੇ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰ ਸਰਕਾਰ ਦੇ ਡੀਜੀਪੀ ਅਤੇ ਆਈਜੀਪੀ ਰੈਂਕ ਦੇ ਲਗਪਗ 250 ਅਧਿਕਾਰੀ ਹਿੱਸਾ ਲੈਣਗੇ। ਕਾਨਫਰੰਸ ਹਾਈਬ੍ਰਿਡ ਤਰੀਕੇ ਨਾਲ ਕਰਵਾਈ ਜਾ ਰਹੀ ਹੈ।