ਨਵੀਂ ਦਿੱਲੀ, 24 ਨਵੰਬਰ
ਸੀਆਰਪੀਐਫ ਨੇ ਦੁਸ਼ਮਣਾਂ ਨਾਲ ਲੜਦਿਆਂ ਜਾਨਾਂ ਵਾਰਨ ਵਾਲੇ ਸੁਰੱਖਿਆ ਬਲਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਅਦਾਇਗੀ ਵਿੱਚ ਵਾਧਾ ਕਰ ਦਿੱਤਾ ਹੈ। ਇਨ੍ਹਾਂ ਜਵਾਨਾਂ ਦੀ ਮੁਕਾਬਲੇ ਜਾਂ ਹੋਰ ਕਾਰਨਾਂ ਕਰਕੇ ਡਿਊਟੀ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਨਵੇਂ ਨਿਯਮਾਂ ਤਹਿਤ ਲੜਾਈ ਵਿੱਚ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਨੂੰ 35 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਅਦਾਇਗੀ ਦਿੱਤੀ ਜਾਵੇਗੀ ਜਦਕਿ ਪਹਿਲਾਂ ਇਹ ਰਕਮ 21.5 ਲੱਖ ਰੁਪਏ ਸੀ। ਇਸੇ ਤਰ੍ਹਾਂ ਉਨ੍ਹਾਂ ਫੌਜੀਆਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਦੀ ਨੌਕਰੀ ਦੌਰਾਨ ਦੁਰਘਟਨਾ, ਖੁਦਕੁਸ਼ੀ ਜਾਂ ਬਿਮਾਰੀ ਵਰਗੇ ਕਿਸੇ ਹੋਰ ਕਾਰਨ ਕਰਕੇ ਮੌਤ ਹੋ ਜਾਂਦੀ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ 16.5 ਲੱਖ ਰੁਪਏ ਦੀ ਥਾਂ 25 ਲੱਖ ਰੁਪਏ ਮਿਲਣਗੇ।