ਕਰਾਚੀ, 27 ਜਨਵਰੀ
ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਰੁਪਏ ਦੀ ਕੀਮਤ ਅੱਜ ਡਾਲਰ ਦੇ ਮੁਕਾਬਲੇ ਘੱਟ ਕੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ। ਅੱਜ ਅੰਤਰ ਬੈਂਕ ਤੇ ਖੁੱਲ੍ਹੇ ਬਾਜ਼ਾਰ ਵਿੱਚ ਪਾਕਿਸਤਾਨੀ ਰੁਪੱਈਆ, ਅਮਰੀਕੀ ਡਾਲਰ ਦੇ ਮੁਕਾਬਲੇ ਆਪਣੇ ਸਭ ਤੋਂ ਹੇਠਲੇ ਪੱਧਰ 262.6 ’ਤੇ ਬੰਦ ਹੋਇਆ।
ਅੱਜ ਇਕ ਵਾਰ ਤਾਂ ਖੁੱਲ੍ਹੇ ਬਾਜ਼ਾਰ ਵਿੱਚ ਪਾਕਿਸਤਾਨੀ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਘਟ ਕੇ 265 ਅਤੇ ਅੰਤਰ ਬੈਂਕ ਵਿੱਚ 266 ਤੱਕ ਪਹੁੰਚ ਗਈ ਸੀ। ਉਪਰੰਤ ਦਿਨ ਦੇ ਅਖੀਰ ਤੱਕ ਕੁਝ ਸੁਧਾਰ ਨਾਲ ਡਾਲਰ ਦੇ ਮੁਕਾਬਲੇ ਇਹ 262.6 ’ਤੇ ਬੰਦ ਹੋਇਆ। ਪਾਕਿਸਤਾਨ ਸਟੇਟ ਬੈਂਕ ਅਨੁਸਾਰ ਅੱਜ ਜਦੋਂ ਬਾਜ਼ਾਰ ਖੁੱਲ੍ਹਿਆ ਤਾਂ ਪਾਕਿਸਤਾਨੀ ਰੁਪਏ ਦੀ ਕੀਮਤ ਵਿੱਚ 7.17 ਰੁਪਏ ਜਾਂ 2.73 ਫੀਸਦ ਦਾ ਨਿਘਾਰ ਦਰਜ ਕੀਤਾ ਗਿਆ।