ਮੁੰਬਈ, 8 ਸਤੰਬਰ

ਮਹਾਰਾਸ਼ਟਰ ਸਰਕਾਰ ਤੇ ਅਦਾਕਾਰਾ ਕੰਗਨਾ ਰਣੌਤ ਵਿਚਾਲੇ ਜਾਰੀ ਸ਼ਬਦੀ ਤਕਰਾਰ ਦਰਮਿਆਨ ਹੁਣ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਅਭਿਨੇਤਰੀ ਵੱਲੋਂ ਦਿੱਤੇ ਕਥਿਤ ਬਿਆਨਾਂ ਕਿ ਉਹ ਡਰੱਗ ਲੈਂਦੀ ਰਹੀ, ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਕ ਇੰਟਰਵਿਊ ਵਿਚ ਸ਼ੇਖਰ ਸੁਮਨ ਦੇ ਪੁੱਤਰ ਅਧਿਐਨ ਸੁਮਨ ਨੇ ਕਿਹਾ ਸੀ ਕਿ ਕੰਗਨਾ ਡਰੱਗ ਲੈਂਦੀ ਹੈ। ਜ਼ਿਕਰਯੋਗ ਹੈ ਕਿ ਦੋਵੇਂ ਇਕੱਠੇ ਰਹਿ ਚੁੱਕੇ ਹਨ। ਮੁੰਬਈ ਪੁਲੀਸ ਹੁਣ ਇਸ ਮਾਮਲੇ ਦੀ ਜਾਂਚ ਕਰੇਗੀ। ਅਧਿਐਨ ਨੇ ਕਿਹਾ ਸੀ ਕਿ ਕੰਗਨਾ ਉਸ ਨੂੰ ਵੀ ਨਸ਼ੇ ਕਰਨ ਲਈ ਮਜਬੂਰ ਕਰਦੀ ਰਹੀ ਹੈ। ਕੰਗਨਾ ਖ਼ੁਦ ਵੀ ਡਰੱਗ ਲੈਣ ਬਾਰੇ ਮੰਨ ਚੁੱਕੀ ਹੈ। ਰਣੌਤ ਨੇ ਫ਼ਿਲਮੀ ਹਸਤੀਆਂ ’ਤੇ ਡਰੱਗ ਲੈਣ ਦੇ ਦੋਸ਼ ਲਾਏ ਸਨ ਤੇ ਕੁਝ ਅਦਾਕਾਰਾਂ ਨੇ ਮੋੜਵਾਂ ਵਾਰ ਕਰਦਿਆਂ ਕਿਹਾ ਸੀ ਕਿ ਉਹ ਤਾਂ ਖ਼ੁਦ ਡਰੱਗ ਲੈਂਦੀ ਰਹੀ ਹੈ। ਰਣੌਤ ਭਲਕੇ ਮੁੰਬਈ ਪਰਤ ਸਕਦੀ ਹੈ।