ਕੌਸ਼ਾਂਭੀ, 4 ਜਨਵਰੀ
ਉੱਤਰ ਪ੍ਰਦੇਸ਼ ਦੇ ਕੌਸ਼ਾਂਭੀ ਜ਼ਿਲ੍ਹੇ ਵਿੱਚ ਹੈਰਾਨ ਕਰਨ ਵਾਲੀ ਘਟਨਾ ਵਿੱਚ ਤੇਜ਼ ਰਫ਼ਤਾਰ ਕਾਰ ਨੇ ਮਹਿਲਾ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੂੰ 200 ਮੀਟਰ ਤੋਂ ਵੱਧ ਤੱਕ ਘੜੀਸ ਕੇ ਲੈ ਗਈ। ਮਹਿਲਾ ਨੂੰ ਕੌਸ਼ਾਂਭੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਡਰਾਈਵਰ, ਜੋ ਜ਼ਖ਼ਮੀ ਹੈ, ਪ੍ਰਯਾਗਰਾਜ ਦੇ ਹਸਪਤਾਲ ਵਿੱਚ ਹੈ। ਪੁਲੀਸ ਨੇ ਦੱਸਿਆ ਕਿ ਹਾਦਸੇ ਕਾਰਨ ਔਰਤ ਸਾਈਕਲ ਸਮੇਤ ਕਾਰ ਦੇ ਪਹੀਏ ‘ਤੇ ਫਸ ਗਈ ਅਤੇ ਕਰੀਬ 200 ਮੀਟਰ ਤੱਕ ਕਾਰ ਉਸ ਨੂੰ ਘੜੀਸਦੀ ਲੈ ਗਈ। ਹਾਦਸਾ ਉਸ ਸਮੇਂ ਹੋਇਆ, ਜਦੋਂ ਔਰਤ ਕੰਪਿਊਟਰ ਕਲਾਸ ਲਾਉਣ ਜਾ ਰਹੀ ਸੀ