ਮੁੰਬਈ — ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਤੇ ਮੌਨੀ ਰਾਏ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਗੋਲਡ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਮੌਨੀ ਰਾਏ ਪਹਿਲੀ ਵਾਰ ਵੱਡੇ ਪਰਦੇ ‘ਤੇ ਅਕਸ਼ੈ ਕੁਮਾਰ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਹਾਲ ਹੀ ‘ਚ ਪੂਰੀ ਸਟਾਰ ਕਾਸਟ ਮੁੰਬਈ ਇਕ ਈਵੈਂਟ ‘ਚ ਪਹੁੰਚੀ, ਜਿਥੇ ਮੌਨੀ ਰਾਏ ਦਾ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲਿਆ।ਇਸ ਦੌਰਾਨ ਮੌਨੀ ਰਾਏ ਭਾਰਤੀ ਪੋਸ਼ਾਕ ‘ਚ ਦਿਸੀ, ਜਿਸ ‘ਚ ਉਹ ਬੇਹੱਦ ਗਲੈਮਰਸ ਲੱਗ ਰਹੀ ਸੀ। ਦੱਸ ਦੇਈਏ ਕਿ ‘ਗੋਲਡ’ ਫਿਲਮ ‘ਚ ਮੌਨੀ ਰਾਏ ਅਤੇ ਅਕਸ਼ੈ ਫਿਲਮ ‘ਚ ਬੰਗਾਲੀ ਕੱਪਲ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਫਿਲਮ ‘ਚ ਅਕਸ਼ੈ ‘ਹਾਕੀ ਕੋਚ’ ਦੇ ਕਿਰਦਾਰ ‘ਚ ਹਨ।ਇਸ ਨੂੰ ਰੀਨਾ ਕਾਗਤੀ ਨੇ ਨਿਰਦੇਸ਼ਿਤ ਅਤੇ ਰਿਤੇਸ਼ ਸਿਧਵਾਨੀ-ਫਰਹਾਨ ਅਖਤਰ ਨੇ ਪ੍ਰੋਡਿਊਸ ਕੀਤਾ ਹੈ। 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ‘ਚ ਅਕਸ਼ੈ ਕੁਮਾਰ ਅਸੀਸਟੈਂਟ ਮੈਨੇਜਰ ਤਪਨ ਦਾਸ ਦੀ ਜ਼ਿੰਦਗੀ ਨੂੰ ਵੱਡੇ ਪਰਦੇ ‘ਤੇ ਦਰਸਾਉਂਦੇ ਨਜ਼ਰ ਆਉਣਗੇ। ਇਸ ਫਿਲਮ ਨਾਲ ਮੌਨੀ ਰਾਏ ਬਾਲੀਵੁੱਡ ਡੈਬਿਊ ਕਰ ਰਹੀ ਹੈ।ਦੱਸਣਯੋਗ ਹੈ ਕਿ ਇਸ ਫਿਲਮ ਲਈ ਮੌਨੀ ਰਾਏ ਨੇ ਕਾਫੀ ਵਜ਼ਨ ਘੱਟ ਕੀਤਾ ਹੈ, ਜਿਸ ਦੇ ਚੱਲਦੇ ਉਹ ਟਰੋਲ ਵੀ ਹੋਈ ਸੀ। ਬਾਕਸ ਆਫਿਸ ‘ਤੇ ਅਕਸ਼ੈ ਕੁਮਾਰ ਦੀ ‘ਗੋਲਡ’ ਦਾ ਸਾਹਮਣਾ ਜਾਨ ਅਬ੍ਰਾਹਿਮ ਦੀ ‘ਸਤਯਮੇਵ ਜਯਤੇ’ ਨਾਲ ਹੋਣ ਵਾਲਾ ਹੈ। ‘ਸਤਯਮੇਵ ਜਯਤੇ’ ਵੀ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।