ਟੋਰਾਂਟੋ, ਕੈਨੇਡਾ ਵਿਚ ਟੋਰਾਂਟੋ ਦੇ ਨਜ਼ਦੀਕ ਗ੍ਰੀਕਟਾਊਨ ਵਿਚ ਰਾਹਗੀਰਾਂ `ਤੇ ਗੋਲੀਬਾਰੀ ਕਰਨ ਵਾਲੇ ਵਿਅਕਤੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਮਾਨਸਿਕ ਤੌਰ `ਤੇ ਬਿਮਾਰ ਸਨ। ਜਿ਼ਕਰਯੋਗ ਹੈ ਕਿ ਬੀਤੇ ਦਿਨੀਂ ਹੋਈ ਗੋਲੀਬਾਰੀ `ਚ 2 ਲੋਕਾਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ ਸਨ। ਗੋਲੀਬਾਰੀ ਕਰਨ ਵਾਲੇ ਦੀ ਪਹਿਚਾਣ ਫੈਜ਼ਲ ਹੁਸੈਨ ਵਜੋਂ ਹੋਈ ਹੈ।

ਹੁਸੈਨ ਦੇ ਪਰਿਵਾਰ ਨੇ ਮੀਡੀਆ ਨੂੰ ਦਿੱਤੀ ਇਕ ਇੰਟਰਵਿਊ ਵਿਚ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਉਹ ਮਾਨਸਿਕ ਤੌਰ `ਤੇ ਬਿਮਾਰ ਸੀ।ਪਰਿਵਾਰ ਨੇ ਕਿਹਾ ਉਹ ਪੂਰੀ ਜਿ਼ੰਦਗੀ ਬਿਮਾਰੀ ਨਾਲ ਲੜਦਾ ਰਿਹਾ। ਇਲਾਜ ਕਰਵਾਉਣ ਦੇ ਬਾਵਜੂਦ ਵੀ ਉਹ ਠੀਕ ਨਹੀਂ ਹੋ ਸਕਿਆ।

ਜਿ਼ਕਰਯੋਗ ਹੈ ਕਿ ਪਿਛਲੇ ਹਫਤੇ ਟੋਰਾਂਟੋ ਪੁਲਿਸ ਨੇ ਸ਼ਹਿਰ ਵਿਚ ਬੰਦੂਕ ਨਾਲ ਜੁੜੀਆਂ ਘਟਨਾਵਾਂ ਵਿਚ ਹੋ ਰਹੇ ਵਾਧੇ ਨੂੰ ਰੋਕਣ ਲਈ ਵੱਡੀ ਗਿਣਤੀ `ਚ ਵਾਧੂ ਅਧਿਕਾਰੀ ਲਗਾਏ ਸਨ।