ਟੋਰਾਂਟੋ— ਕੈਨੇਡਾ ਦੇ ਟੋਰਾਂਟੋ ਏਰੀਆ ‘ਚ ਮਕਾਨਾਂ ਦੀ ਵਿਕਰੀ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀਤੇ ਮਹੀਨੇ ਮਕਾਨਾਂ ਦੀ ਵਿਕਰੀ ‘ਚ ਬੀਤੇ ਸਾਲ ਦੇ ਮੁਕਾਬਲੇ 35 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਘਰਾਂ ਦੇ ਵਿਕਰੀ ਮੁੱਲ ‘ਚ ਬੀਤੇ ਸਾਲ ਦੇ ਮੁਕਾਬਲੇ 12 ਫੀਸਦੀ ਦੀ ਗਿਰਾਵਟ ਆਈ ਹੈ। ਇਕ ਅੰਕੜੇ ਮੰਗਲਵਾਰ ਨੂੰ ਟੋਰਾਂਟੋ ਰੀਅਲ ਅਸਟੇਟ ਬੋਰਡ ਵਲੋਂ ਜਾਰੀ ਕੀਤੇ ਗਏ ਹਨ।
ਇਲਾਕੇ ਦੇ ਘਰਾਂ ਦਾ ਐਵਰੇਜ ਵਿਕਰੀ ਮੁੱਲ, ਹਰ ਤਰ੍ਹਾਂ ਦੀ ਰਿਹਾਇਸ਼ੀ ਰੀ-ਸੇਲ, 12.4 ਫੀਸਦੀ ਦੀ ਗਿਰਾਵਟ ਨਾਲ 7,67,818 ਡਾਲਰ ਦਰਜ ਕੀਤਾ ਗਿਆ ਹੈ, ਬਾਵਜੂਦ ਇਸ ਦੇ ਇਹ ਇਲਾਕਾ ਅਜੇ ਵੀ ਕੈਨੇਡਾ ਬਹੁਤ ਮਹਿੰਦੇ ਰਿਹਾਇਸ਼ੀ ਇਲਾਕਿਆਂ ‘ਚੋਂ ਇਕ ਬਣਿਆ ਹੋਇਆ ਹੈ। ਡਿਟੈਚਡ ਮਕਾਨਾਂ ਦੀ ਕੈਟਾਗਰੀ ‘ਚ ਵੀ ਇਹ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਕਈ ਮਾਹਰਾ ਦਾ ਕਹਿਣਾ ਹੈ ਕਿ ਇਹ ਗਿਰਾਵਟ ਖਰੀਦਦਾਰਾਂ ‘ਤੇ ਆਰਥਿਕ ਪਰੇਸ਼ਾਨੀ ਕਾਰਨ ਆਈ ਹੈ, ਜੋ ਕਿ 1 ਜਨਵਰੀ 2018 ਤੋਂ ਲਾਗੂ ਹੋਏ ਨਵੇਂ ਨਿਯਮਾਂ ਕਾਰਨ ਪੈਦਾ ਹੋਈ ਹੈ।
ਹਾਲਾਂਕਿ ਇਨ੍ਹਾਂ ਫੇਰਬਦਲ ਵਾਲੇ ਮਹੀਨਿਆਂ ਨੇ ਮਾਂਟੇਰੀਅਲ ਦੀ ਮਾਰਕੀਟ ਦੀ ਰਫਤਾਰ ਨੂੰ ਹੌਲੀ ਨਹੀਂ ਕੀਤਾ ਤੇ 2012 ਤੋਂ ਬਾਅਦ ਫਰਵਰੀ ਮਹੀਨੇ ਨੂੰ ਸਭ ਤੋਂ ਵਿਅਸਤ ਦੱਸਿਆ ਜਾ ਰਿਹਾ ਹੈ। ਮਾਂਟੇਰੀਅਲ-ਏਰੀਆ ਬੋਰਡ ਨੇ ਦੱਸਿਆ ਕਿ ਇਲਾਕੇ ਦੇ ਮੁੱਖ ਵਰਗਾਂ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਸਿੰਗਲ ਫੈਮਿਲੀ ਮਕਾਨ ਦੀ ਔਸਤ ਕੀਮਤ ਸਾਰੇ ਮਾਂਟੇਰੀਅਲ ‘ਚ ਆਖਰੀ ਸਾਲ ਤੋਂ ਪੰਜ ਫੀਦਸੀ ਵਧ ਕੇ 3,10,000 ਡਾਲਰ ਦਰਜ ਕੀਤੀ ਗਈ ਤੇ ਇਸ ਦੇ ਨਾਲ ਹੀ ਪਲੈਕਸ ਮਕਾਨਾਂ ਦੇ ਮੁੱਲ ‘ਚ ਇਕ ਫੀਸਦੀ ਦੇ ਵਾਧੇ ਨਾਲ ਇਹ 4,81,500 ਡਾਲਰ ‘ਤੇ ਪਹੁੰਚ ਗਿਆ। ਬੋਰਡ ਦੇ ਸੈਂਟਰਿਸ ਸਿਸਟਮ ਮੁਤਾਬਕ ਸਰਗਰਮ ਰਿਹਾਇਸ਼ੀ ਘਰਾਂ ਦੀ ਸੂਚੀ ‘ਚ ਪਿਛਲੇ ਸਾਲ ਦੇ ਮੁਕਾਬਲੇ 17 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਤੇ ਇਹ ਗਿਣਤੀ 26,252 ਰਹਿ ਗਈ। ਇਸ ਦੇ ਨਾਲ ਹੀ ਟੋਰਾਂਟੋ ਏਰੀਆ ‘ਚ ਟੀ.ਆਰ.ਈ.ਬੀ. ਦੇ ਐੱਮ.ਐੱਲ.ਐੱਸ. ਸਿਸਟਮ ਦੇ ਮੁਤਾਬਕ ਸਰਗਰਮ ਰਿਹਾਇਸ਼ੀ ਮਕਾਨਾਂ ਦੀ ਗਿਣਤੀ 13,362 ਹੈ ਤੇ ਇਸ ‘ਚੋਂ ਨਵੇਂ ਸੂਚੀ ‘ਚ ਸ਼ਾਮਲ ਹੋਏ ਘਰਾਂ ਦੀ ਗਿਣਤੀ 10,520 ਹੈ ਜੋ ਕਿ ਬੀਤੇ 10 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਹੈ।