ਦੁਬਈ:ਹਾਲ ਹੀ ਵਿੱਚ ਜਾਰੀ ਕੀਤੀ ਆਈਸੀਸੀ ਮੈਨ’ਜ਼ ਟੈਸਟ ਪਲੇਅਰ ਰੈਂਕਿੰਗਜ਼ ਵਿੱਚ ਚੋਟੀ ਦੇ ਦਸ ਗੇਂਦਬਾਜ਼ਾਂ ਵਿੱਚ ਰਵੀਚੰਦਰਨ ਅਸ਼ਵਿਨ ਦੂਜੇ ਸਥਾਨ ’ਤੇ ਅੱਪੜ ਆਏ ਹਨ ਜਦੋਂ ਕਿ ਰਵਿੰਦਰ ਜਡੇਜਾ ਸੱਤਵੇਂ ਸਥਾਨ ’ਤੇ ਕਾਬਜ਼ ਰਹੇ। ਜਡੇਜਾ ਨਵੀਂ ਦਿੱਲੀ ਵਿੱਚ ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਮੈਚ ਵਿੱਚ 10 ਵਿਕਟਾਂ ਲੈਣ ਤੋਂ ਬਾਅਦ ਨੌਵੇਂ ਸਥਾਨ ’ਤੇ ਪਹੁੰਚ ਗਏ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੂਜੇ ਭਾਰਤੀ ਅਜਿਹੇ ਗੇਂਦਬਾਜ਼ ਹਨ ਜਿਨ੍ਹਾਂ ਨੇ ਪੰਜਵੇਂ ਸਥਾਨ ’ਤੇ ਥਾਂ ਬਣਾਈ ਹੈ। ਇੰਗਲੈਂਡ ਦੇ ਖਿਡਾਰੀ ਜੇਮਜ਼ ਐਂਡਰਸਨ ਨੇ ਸੂਚੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਹੈ ਪਰ ਆਸਟਰੇਲੀਆ ਦੇ ਕਪਤਾਨ ਪੈਟ ਕੁਮਿਨਸ ਨੇ ਦੋ ਦਰਜੇ ਹੇਠਾਂ ਆ ਕੇ ਤੀਜਾ ਸਥਾਨ ਮੱਲ੍ਹਿਆ ਹੈ। ਭਾਰਤੀ ਗੇਂਦਬਾਜ਼ ਰਿਸ਼ਭ ਪੰਤ ਛੇਵੇਂ ਸਥਾਨ ’ਤੇ ਰਹੇ ਜਦੋਂਕਿ ਕਪਤਾਨ ਰੋਹਿਤ ਸ਼ਰਮਾ ਲਗਾਤਾਰ ਸੱਤਵੇਂ ਸਥਾਨ ’ਤੇ ਰਹੇ।