ਲੀਡਜ਼, 25 ਅਗਸਤ

ਭਾਰਤ ਤੇ ਇੰਗਲੈਂਡ ਵਿਚਾਲੇ ਇਥੇ ਖੇਡੇ ਜਾ ਰਹੇ ਤੀਸਰੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਅੱਜ ਬੁੱਧਵਾਰ ਨੂੰ ਟਾਸ ਜਿੱਤਣ ਮਗਰੋਂ ਕਰੀਜ਼ ’ਤੇ ਉਤਰੀ ਟੀਮ ਇੰਡੀਆ ਦੇ ਖਿਡਾਰੀ ਕੁੱਲ 78 ਦੌੜਾਂ ਬਣਾ ਕੇ ਆਲ-ਆਊਟ ਹੋ ਗਏ। ਭਾਰਤ ਤਰਫੋਂ ਰੋਹਿਤ ਸ਼ਰਮਾ (19) ਤੇ ਅਜਿੰਕਿਆ ਰਹਾਣੇ (18) ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੇ। ਇਸੇ ਦੌਰਾਨ ਇੰਗਲੈਂਡ ਤਰਫੋਂ ਜੇਮਸ ਐਂਡਰਸਨ ਤੇ ਕਰੇਗ ਓਵਰਟਨ ਨੇ ਤਿੰਨ-ਤਿੰਨ ਖਿਡਾਰੀ ਆਊਟ ਕੀਤੇ ਜਦੋਂ ਕਿ ਓਲੀ ਰੋਬਿਨਸਨ ਅਤੇ ਸੈਮ ਕੁਰੇਨ ਦੋ-ਦੋ ਵਿਕਟਾਂ ਲਈਆਂ।