ਨਵੀਂ ਦਿੱਲੀ , ਅਮਰੀਕਾ ਦੀ ਦਿੱਗਜ ਮਹਿਲਾ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਟੈਨਿਸ ਕੋਰਟ ਉੱਤੇ ਵਾਪਸੀ ਕਰਨ ਜਾ ਰਹੀ ਹੈ। ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ, ਆਪਣੇ ਪਹਿਲੇ ਬੱਚੇ ਦੇ ਜਨਮ ਦੇ ਚਾਰ ਮਹੀਨੇ ਬਾਅਦ ਸੇਰੇਨਾ ਫਿਰ ਤੋਂ ਆਪਣੇ ਪੇਸ਼ੇਵਰ ਕਰੀਅਰ ਵਿਚ ਵਾਪਸੀ ਲਈ ਤਿਆਰ ਹੈ। ਆਪਣੇ ਕਰੀਅਰ ਵਿਚ 23 ਗਰੈਂਡ ਸਲੈਮ ਖਿਤਾਬ ਜਿੱਤ ਚੁਕੀ 36 ਸਾਲਾਂ ਦੀ ਸੇਰੇਨਾ ਵਿਲੀਅਮਸ 30 ਦਸੰਬਰ ਨੂੰ ਮੁਬਾਦਾਲਾ ਵਰਲਡ ਟੈਨਿਸ ਚੈਂਪੀਅਨਸ਼ਿਪ ਦੌਰਾਨ ਇਕ ਪ੍ਰਦਰਸ਼ਨ ਮੈਚ ਵਿਚ ਯੇਲੇਨਾ ਓਸਟਾਪੇਂਕੋ ਨਾਲ ਖੇਡੇਗੀ।

ਏਜੰਸੀ ਮੁਤਾਬਕ ਟੈਨਿਸ ਕੋਰਟ ਉੱਤੇ ਆਪਣੀ ਵਾਪਸੀ ਲਈ ਪਰੇਸ਼ਾਨ ਸੇਰੇਨਾ ਨੇ ਸੋਸ਼ਲ ਮੀਡੀਆ ਉੱਤੇ ਜਾਰੀ ਇਕ ਸੁਨੇਹੇ ਵਿਚ ਕਿਹਾ, ‘ਟੈਨਿਸ ਕੋਰਟ ਵਿਚ ਵਾਪਸੀ ਦੀ ਗੱਲ ਤੋਂ ਹੀ ਕਾਫ਼ੀ ਖੁਸ਼ ਹਾਂ। ਜ਼ਿਕਰਯੋਗ ਹੈ ਕਿ ਸੇਰੇਨਾ ਨੇ ਇਸ ਸਾਲ ਸਤੰਬਰ ਆਪਣੀ ਬੇਟੀ-ਐਲੇਕਸਿਸ ਓਲੰਪੀਆ ਓਹਾਨੀਆਨ ਨੂੰ ਜਨਮ ਦਿੱਤਾ। ਅਮਰੀਕੀ ਟੈਨਿਸ ਖਿਡਾਰਨ ਨੇ ਇਸ ਸਾਲ ਜਨਵਰੀ ਵਿਚ ਆਸਟਰੇਲੀਆਈ ਓਪਨ ਦੇ ਬਾਅਦ ਕਿਸੇ ਵੀ ਟੂਰਨਾਮੈਂਟ ਵਿਚ ਹਿੱਸਾ ਨਹੀਂ ਲਿਆ।